ਪੰਜਾਬ ਸਰਕਾਰ | GOVERNMENT OF PUNJAB

Select Font Size

Follow Us

ਪੰਜਾਬ ਸਰਕਾਰ | GOVERNMENT OF PUNJAB

Select Font Size A+  A  A-      

ਦੁਰਲੱਭ ਹੱਥਲਿਖਤਾਂ

 

ਭਾਸ਼ਾ ਵਿਭਾਗ ਪੰਜਾਬ ਨੇ ਹਮੇਸ਼ਾਂ ਪੰਜਾਬ ਦੇ ਸਾਹਿਤ, ਸਭਿਆਚਾਰ ਤੇ ਕਲਾ ਨੂੰ ਵਿਕਸਿਤ ਕਰਨਾ ਆਪਣਾ ਪਵਿਤਰ ਫਰਜ਼ ਸਮਝਿਆ ਹੈ ਤੇ ਅਜਿਹੀਆਂ ਸਕੀਮਾਂ ਬਣਾਈਆਂ ਹਨ ਜਿਹਨਾਂ ਨਾਲ ਇਸ ਖਿੱਤੇ ਦੇ ਸਾਹਿਤ ਤੇ ਕਲਾ ਦੀ ਬਹੁਪੱਖੀ ਦੇਣ ਉਜਾਗਰ ਹੋਵੇ ਅਤੇ ਸਭਿਆਚਾਰ ਦੀ ਵਡਿਆਈ ਪ੍ਰਗਟ ਹੋਵੇ।

 

ਜਦੋਂ ਵਿਭਾਗ ਦੀ ਸਥਾਪਨਾ ਕੀਤੀ ਗਈ ਤਾਂ ਮੋਢੀ ਵਿਦਵਾਨ ਅਧਿਕਾਰੀਆਂ ਨੇ ਹੱਥਲਿਖਤ ਪੋਥੀਆਂ ਸੰਚਿਤ ਕਰਨ ਲਈ ਯਤਨ ਅਰੰਭ ਕੀਤੇ। ਜਿਥੇ ਨਿੱਜੀ ਪੱਧਰ ਦੇ ਪਿੰਡਾਂ ਵਿਚ ਜਾ ਕੇ ਆਮ ਲੋਕਾਂ ਪਾਸੋਂ ਇਹ ਗ੍ਰੰਥ ਇਕੱਤਰ ਕੀਤੇ ਉੱਥੇ ਹੀ ਵਪਾਰੀਆਂ ਨੂੰ ਮੂੰਹ ਮੰਗੀ ਕੀਮਤ ਦੇ ਕੇ ਵੀ ਖਰੀਦੇ ਹਨ। ਕਈ ਸਾਹਿਤ ਪ੍ਰੇਮੀਆਂ ਨੇ ਆਪਣੇ ਆਪ ਮਹੱਤਵਪੂਰਨ ਗ੍ਰੰਥ ਸੁਗਾਤ ਵਜੋਂ ਵਿਭਾਗ ਨੂੰ ਦਿੱਤੇ। ਇਸ ਤਰ੍ਹਾਂ 541 ਹੱਥਲਿਖਤ ਪੋਥੀਆਂ ਲਾਇਬ੍ਰੇਰੀ ਵਿਚ ਸੁਰਖਿਅਤ ਪਈਆਂ ਹਨਅੱਜ ਇਹ ਗ੍ਰੰਥ ਵਿਭਾਗ ਦੀ ਰੈਫਰੈਂਸ ਲਾਇਬ੍ਰੇਰੀ ਦਾ ਸ਼ਿੰਗਾਰ ਹਨ।

 

ਇਹ ਗ੍ਰੰਥ ਸਾਹਿਤ, ਕਲਾ, ਸੰਗੀਤ, ਧਰਮ, ਵੈਦਿਕ, ਯੋਗ, ਦਰਸ਼ਨ ਆਦਿ ਨਾਲ ਸਬੰਧਤ ਹਨ। ਕਿੱਸਾ ਕਾਵਿ, ਸੂਫੀ ਗੁਰਮਤਿ ਕਾਵਿ, ਸੰਤ ਕਾਵਿ, ਭਗਤੀ ਕਾਵਿ ਆਦਿਦੀਆਂ ਮਹੱਤਵਪੂਰਨ ਕਿਰਤਾਂ ਇਸ ਲਾਇਬ੍ਰੇਰੀ ਦਾ ਸ਼ਿੰਗਾਰ ਹਨ। ਸੰਸਕ੍ਰਿਤ ਭਾਰਤੀ ਭਾਸ਼ਾਵਾਂਦੀ ਜਣਨੀ ਹੈ ਤੇ ਭਾਰਤੀ ਧਰਮ ਅਤੇ ਆਚਾਰ ਵਿਧਾਨ ਦਾ ਆਧਾਰ ਗੰਥ ਵੀ ਭਾਸ਼ਾ ਵਿਚ ਹਨ। ਇਹਨਾਂ ਦੇ ਅਨੁਵਾਦ ਵਿਦਵਾਨਾਂ ਨੇ ਬੜੀ ਸ਼ਰਧਾ ਨਾਲ ਕੀਤੇ ਹਨ। ਇਹਨਾਂ ਵਿਚੋਂ ਬਹੁਤੇ ਅਜੇ ਤੱਕ ਅਣਛਪੇ ਹਨ ਜਿਹਨਾਂ ਦੇ ਪ੍ਰਕਾਸ਼ਨ ਨਾਲ ਪੰਜਾਬ ਦੇ ਆਪਣੇ ਵਿਰਸੇ ਨਾਲ ਜੁੜੇ ਹੋਣ ਦਾ ਪ੍ਰਮਾਣ ਮਿਲੇਗਾ ਅਤੇ ਇਹਨਾਂ ਤੋਂ ਪੰਜਾਬ ਦੇ ਲੋਕਾਂ ਦੇ ਗੁਣ-ਗਾਹਕ ਹੋਣ ਦਾ ਪਤਾ ਵੀ ਲਗਦਾ ਹੈ। ਇਸੇ ਤਰ੍ਹਾਂ ਇਸਲਾਮ ਦੇ ਭਾਰਤ ਵਿਚ ਪ੍ਰਵੇਸ਼ ਨਾਲ ਅਰਬੀ-ਫ਼ਾਰਸੀ ਦੇ ਗ੍ਰੰਥਾਂ ਦੀ ਪੰਜਾਬ ਵਿਚ ਆਮਦ ਨੇ ਇਹਨਾਂ ਦੇ ਅਨੁਵਾਦ ਲਈ ਪ੍ਰੇਰਨਾ ਦਿੱਤੀ। ਇਹਨਾਂ ਦਾ ਅਨੁਵਾਦ ਸਰਲ ਭਾਸ਼ਾ ਵਿਚ ਕਰਕੇ ਲਾਭ ਉਠਾਇਆ ਗਿਆ। ਇਸੇ ਤਰ੍ਹਾਂ ਗੁਰੂ ਸਾਹਿਬਾਨ ਨੇਪੰਜਾਬੀਆਂ ਨੂੰ ਪ੍ਰਭਾਵਿਤ ਕੀਤਾ। ਉਹਨਾਂ ਦੀਆਂ ਜਨਮ ਸਾਖੀਆਂ, ਸਾਖੀਆਂ ਤੇ ਬਾਣੀਆਂ ਦੇ ਪਰਮਾਰਥ ਆਦਿ ਲਿਖੇ ਗਏ। ਇਸ ਰੈਫਰੈਂਸ ਲਾਇਬ੍ਰੇਰੀ ਵਿਚ ਪੰਜਾਬ ਦਾ ਪ੍ਰਤਿਨਿਧ ਸਾਹਿਤ ਹੱਥ ਲਿਖਤ ਰੂਪ ਵਿਚ ਸਾਂਭਿਆ ਪਿਆ ਹੈ।

 

ਵਿਭਾਗ ਨੇ ਖੋਜ ਸੰਦਾਂ ਵਿਚ ਨਿੱਗਰ ਵਾਧਾ ਕਰਨ ਤੇ ਆਪਣੀ ਲਾਇਬ੍ਰੇਰੀ ਵਿਚ ਪਏ ਹੱਥ ਲਿਖਤ ਗਰੰਥਾਂ ਬਾਰੇ ਵਿਦਵਾਨਾਂ, ਖੋਜੀਆਂ ਤੇ ਖੋਜ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਵਿਵਰਣਾਤਮਕ ਸੂਚੀ ਤਿਆਰ ਕੀਤੀ ਹੈ। ਇਸ ਵਿਚ ਹੱਥ ਲਿਖਤਾਂ ਦਾ ਅਕਸੇਸ਼ਨ ਨੰਬਰ ਅਨੁਸਾਰ ਵਿਵਰਣ ਦਿੱਤਾ ਗਿਆ ਹੈ ਪਰ ਵਿਦਵਾਨਾਂ ਤੇ ਖੋਜੀਆਂ ਦੀ ਸੁਵਿਧਾ ਲਈ ਅੰਤਕਾ-1ਵਿਚ ਹੱਥ ਲਿਖਤ ਗਰੰਥਾਂ ਦੇ ਨਾਂ ਅੱਖਰ ਕ੍ਰਮ ਅਨੁਸਾਰ ਦਿੱਤੇ ਹਨ। ਜੇਕਰ ਇਕ ਗ੍ਰੰਥ ਦੀਆਂ ਇਕ ਤੋਂ ਵੱਧ ਤੀਆਂ ਹਨ ਤਾਂ ਉਸ ਹੱਥ ਲਿਖਤ ਸਾਹਮਣੇ ਉਹਨਾਂ ਦੇ ਅਕਸੈਸ਼ਨ ਨੰਬਰ ਲਿਖ ਦਿਤੇ ਹਨ।  ਲੇਖਕਾਂ ਦੇ ਨਾਂ ਨਾਲ ਦਿੱਤੇ ਗਏ ਹਨ।

ਅਗਲੇ ਪੜਾਅ ਵਿਚ ਇਨ੍ਹਾਂ ਡਿਜਿਟਲ ਵੈੱਬਸਾਈਟ ਤੇ ਵੀ ਉਪਲਬੱਧ ਕਰਵਾਇਆ ਜਾਵੇਗਾ

 

 


ਅੰਤਕਾ

ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ