ਹੱਥ ਲਿਖਤ ਨੰਬਰ 258 ਨਾਂ : ਪੋਥੀ ਮੋਰ ਧੁਜ, ਬੀਜ, ਬੀਰ ਬ੍ਰਹਮ ਤੇ ਚੰਦ੍ਰਹਾਂਸ ਦੀਲੇਖਕ : ਕਵੀ ਟਹਿਕਨ।ਵੇਰਵਾ : ਪੱਤਰੇ ੧੮੦ ਪ੍ਰਤੀ ਸਫਾ ੧੦ ਸਤਰਾਂ: ਕਾਗਜ਼ ਦੇਸੀ: ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਛੰਦਾਂ ਦੇ ਨਾਮ ਤੇ ਹੋਰ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਜਿਲਦ ਟੁੱਟੀ ਹੋਈ ਹੋਣ ਕਰਕੇ ਕਈ ਪੱਤਰੇ ਇਧਰੋਂ ਉਧਰੋਂ ਛਿਦੇ ਹੋਏ; ਛੰਦ-ਅੰਕ ਸਾਰੀ ਪੁਸਤਕ ਵਿਚ ਕਿਤੇ ਵੀ ਦਰਜ ਨਹੀਂ ਹਨ।ਸਮਾਂ : ਲਿਪੀ-ਕਾਲ, ਸੰਮਤ ੧੮੮੯ ਬਿ.।ਲਿਖਾਰੀ : ਨਾ ਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਇ ਨਮਹ॥ ਜੈਮੁਨੋਵਾਚੁ॥ਚੋਪਈ॥ ਜੈਮੁਨ ਕਹੈ ਸੁਨੋ ਭੂਪਤ ਬਰ।....... (ਪੱਤਰਾ ੧)ਅੰਤ : ਚੰਹਾਂਸ ਹਰਿ ਭਗਤ ਮਹਾਭਾਵ ਸ੍ਰੀ ਪਤਿ ਕੀ ਪੂਜਾ ਕਰੀ। ਦੋਇ ਸਾਠ ਮਧਿ ਆਇ ਅਸਮੇਧ ਕੇ ਜਗ ਕੋ॥ ੬੨॥ ਸੋਮਤ ਅਠਾਰਾਂ ਸੋ ਉਣਾਨਵੇਂ ੧੮੮੯ ਮਿਤੀ ਵਿਸਾਖੋ ਦਿਨ ਪੰਧਰਵੇਂ ॥ ੧੫ ਪੋਥੀ ਮੋਰਧੁਜ ਤਥਾ ਬੀਰ ਬ੍ਰਹਮ ਤਥਾ ਚੰਦ ਹਾਂਸ ਕੀ ਕਥਾ ਸੰਪੂਰਣੰ। ਕਥਾ ਤ੍ਰਾਇ ਲਿਖੀਆਂ ਸਤਿਗੁਰ ਜੀ ਕੇ ਪ੍ਰਸਾਦਿ॥ ਅਖਰਵਾਧਾ ਘਾਟਾ ਸੋਧ ਪੜਨਾ। ਵਾਹਗੁਰੂ ਕੀ ਕੇ ਫਤੇ॥ (ਪੱਤਰਾ ੧੮੦) ਇਹ ਪੁਸਤਕ ਅਧਿਆਇ ੪੫ ਤੋਂ ੬੨ ਤਕ ਕੁਲ ੧੭ ਅਧਿਆਵਾਂ ਵਿਚ ਸਮਾਪਤ ਹੋਈ ਹੈ, ਜੋ ਕਵੀ ਟਹਿਕਨ ਕ੍ਰਿਤ ਜੈਮਨੀ ਅਸ਼ਮੇਧ (ਮਹਾਭਾਰਤ) ਦਾ ਹੀ ਅੰਸ਼ ਹੈ।