ਇਸ ਭਾਗ ਵੱਲੋਂ ਵਿਭਾਗ ਦੀਆਂ ਵੱਖੋ-ਵੱਖ ਸਕੀਮਾਂ ਅਧੀਨ ਛਪਾਈਆਂ ਜਾ ਰਹੀਆਂ ਕੀਮਤਨ ਪੁਸਤਕਾਂ ਅਤੇ ਮੁਫ਼ਤ ਵੰਡੀਆਂ ਜਾਣ ਵਾਲੀਆਂ ਪੁਸਤਕਾਂ ਤੋਂ ਇਲਾਵਾ ਇਸ਼ਤਿਹਾਰ, ਸੱਦਾ ਪੱਤਰ, ਸੁਵੀਨਰ, ਪ੍ਰਗਤੀ ਰਿਪੋਟ, ਪੁਸਤਕ ਸੂਚੀ ਅਤੇ ਵਿਭਾਗੀ ਕਾਰਜ ਨਾਲ ਸਬੰਧਤ ਹੋਰ ਫਾਰਮ/ਰਜਿਸਟਰ ਆਦਿ ਦੀ ਛਪਾਈ ਕੰਟਰੋਲਰ, ਛਪਾਈ ਤੇ ਸਟੇਸ਼ਨਰੀ ਵਿਭਾਗ, ਪੰਜਾਬ ਚੰਡੀਗੜ੍ਹ ਰਾਹੀਂ ਕਰਵਾਈ ਜਾਂਦੀ ਹੈ।
ਵਿਭਾਗ ਦੀਆਂ ਪੁਸਤਕ ਉਤਪਾਦਨ ਯੋਜਨਾਵਾਂ ਸਬੰਧੀ ਵਰਣਨਯੋਗ ਗੱਲ ਇਹ ਹੈ ਕਿ ਵਿਭਾਗ ਅਜਿਹੀਆਂ ਪੁਸਤਕਾਂ ਦੀ ਛਪਾਈ ਨੂੰ ਤਰਜੀਹ ਦਿੰਦਾ ਹੈ ਜਿਨ੍ਹਾਂ ਵੱਲ ਪ੍ਰਾਈਵੇਟ ਪ੍ਰਕਾਸ਼ਕ ਉੱਕਾ ਹੀ ਧਿਆਨ ਨਹੀਂ ਦਿੰਦੇ। ਪ੍ਰਕਾਸ਼ਨ ਭਾਗ ਵਿਭਾਗ ਦੇ ਵੱਖ ਵੱਖ ਭਾਗਾਂ ਵੱਲੋਂ ਮੁਕੰਮਲ ਰੂਪ ਵਿੱਚ ਤਿਆਰ ਹੋਣ ਉਪਰੰਤ ਪ੍ਰਾਪਤ ਹੋਏ ਖਰੜਿਆਂ ਅਤੇ ਹੋਰ ਸਮੱਗਰੀ ਦੀ ਛਪਾਈ ਦਾ ਕਾਰਜ ਇਸ ਭਾਗ ਵੱਲੋਂ ਕੀਤਾ ਜਾਂਦਾ ਹੈ। ਸਿੱਟੇ ਵਜੋਂ ਹੁਣ ਤਕ ਲਗਭਗ 1659 ਪੁਸਤਕਾਂ ਛਪਵਾਈਆਂ ਜਾ ਚੁੱਕੀਆਂ ਹਨ। ਇਹਨਾਂ ਤੋਂ ਇਲਾਵਾ ਸੁਵੀਨਰ, ਸੈਂਕੜੇ ਖੋਜ ਪੱਤਰ, ਫੋਲਡਰ, ਸੱਦਾ ਪੱਤਰ, ਸਰਟੀਫਿਕੇਟ ਅਤੇ ਫਾਰਮਾਂ ਦੀ ਛਪਾਈ ਕਰਵਾ ਚੁੱਕਾ ਹੈ। ਛਪਾਈ ਦਾ ਕਾਰਜ ਪ੍ਰਕਾਸ਼ਨ ਭਾਗ ਵੱਲੋਂ ਕਰਵਾਇਆ ਜਾਂਦਾ ਹੈ ਵਿਭਾਗ ਵੱਲੋਂ ਹੁਣ ਤੱਕ ਪ੍ਰਕਾਸ਼ਤ ਅਤੇ ਪੁਨਰ-ਪ੍ਰਕਾਸ਼ਤ ਪੁਸਤਕਾਂ ਦਾ ਵੇਰਵਾ ਪੁਸਤਕ ਸੂਚੀ ਵਿੱਚ ਉਪਲੱਭਧ ਹੈ।