ਪੰਜਾਬ ਸਰਕਾਰ | GOVERNMENT OF PUNJAB

Select Font Size

Follow Us

ਪੰਜਾਬ ਸਰਕਾਰ | GOVERNMENT OF PUNJAB

Select Font Size A+  A  A-      

ਪਨਲਿਟ

ਮਾਤ-ਭਾਸ਼ਾ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਪੰਜਾਬ ਤੋਂ ਇਲਾਵਾ ਦੇਸ਼ ਦੇ ਦੂਜੇ ਸੂਬਿਆਂ ਵਿਚ ਕਰਨ ਲਈ ਵਿਭਾਗ ਵਿਚ ਪਨਲਿਟ ਭਾਗ ਸਥਾਪਿਤ ਕੀਤਾ ਹੋਇਆ ਹੈ। ਇਸ ਭਾਗ ਰਾਹੀਂ ਪੰਜਾਬ ਤੋਂ ਬਾਹਰ ਹੋਰਨਾਂ ਰਾਜਾਂ ਵਿਚ ਰਹਿ ਰਹੇ ਪੰਜਾਬੀਆਂ ਦੀ ਸਾਹਿਤਕ ਅਤੇ ਸਭਿਆਚਾਰਕ ਤ੍ਰਿਪਤੀ ਲਈ ਜਿਥੇ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ ਉਥੇ ਦੂਜੇ ਰਾਜਾਂ ਵਿਚ ਵਸਨੀਕਾਂ ਨੂੰ ਵੀ ਪੰਜਾਬ ਦੇ ਅਮੀਰ ਸਾਹਿਤਕ ਅਤੇ ਸਭਿਆਚਾਰਕ ਵਿਰਸੇ ਤੋਂ ਜਾਣੂੰ ਕਰਵਾਇਆ ਜਾਂਦਾ ਹੈ। ਇਸ ਭਾਗ ਵੱਲੋਂ ਪੰਜਾਬੋਂ ਬਾਹਰ ਦੀਆਂ ਪੰਜਾਬੀ ਵਿਕਾਸ ਲਈ ਬਣਾਈਆਂ ਹੇਠ ਲਿਖੀਆਂ ਸਕੀਮਾਂ ਤੇ ਕੰਮ ਕੀਤਾ ਜਾ ਰਿਹਾ ਹੈ:- 

 

1. ਪੰਜਾਬ ਤੋਂ ਬਾਹਰਲੀਆਂ ਲਾਇਬ੍ਰੇਰੀਆਂ ਨੂੰ ਪੁਸਤਕ ਗ੍ਰਾਂਟ;
2.
 ਪੰਜਾਬ ਤੋਂ ਬਾਹਰ ਸਾਹਿਤ ਸਭਾਵਾਂ ਨੂੰ ਮਾਲੀ ਸਹਾਇਤਾ;
3.
 ਪੰਜਾਬ ਤੋਂ ਬਾਹਰਲੇ ਲੇਖਕਾਂ ਨੂੰ ਖਰੜਿਆਂ ਦੀ ਛਪਾਈ ਲਈ ਮਾਲੀ ਸਹਾਇਤਾ;
4.
 ਪੰਜਾਬ ਤੋਂ ਬਾਹਰ ਸਾਹਿਤਕ ਤੇ ਸਭਿਆਚਾਰਕ ਸਮਾਗਮ ਕਰਵਾਉਣੇ 
5.
 ਰੈਪਰਟ - ਦੂਜੀਆਂ ਭਾਰਤੀ ਭਾਸ਼ਾਵਾਂ ਦੇ ਮਿਆਰੀ ਸਾਹਿਤ ਦਾ ਪੰਜਾਬੀ ਵਿਚ ਅਨੁਵਾਦ

 

ਸਕੀਮਾਂ ਦਾ ਵੇਰਵਾ :-

1.    ਪੰਜਾਬ ਤੋਂ ਬਾਹਰਲੀਆਂ ਲਾਇਬ੍ਰੇਰੀਆਂ ਨੂੰ ਪੁਸਤਕ ਗ੍ਰਾਂਟ

        ਪੰਜਾਬ ਤੋਂ ਬਾਹਰ ਭਾਰਤ ਦੇ ਹਰੇਕ ਰਾਜ ਵਿਚ ਕਾਫੀ ਗਿਣਤੀ ਵਿਚ ਪੰਜਾਬੀ ਵਸੇ ਹੋਏ ਹਨ। ਉਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਜੋੜੀ ਰੱਖਣ ਲਈ ਵਿਭਾਗ ਵੱਲੋਂ ਹਰ ਸਾਲ ਪੰਜਾਬ ਤੋਂ ਬਾਹਰਲੀਆਂ ਲਾਇਬ੍ਰੇਰੀਆਂ ਨੂੰ ਪੁਸਤਕ ਗ੍ਰਾਂਟ ਦਿੱਤੀ ਜਾਂਦੀ ਹੈ। ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਵਿਚ ਪੰਜਾਬੀ ਸਾਹਿਤ ਦੀ ਘਾਟ ਹੋਣ ਕਾਰਨ ਇਨ੍ਹਾਂ ਪ੍ਰਾਂਤਾਂ ਦੇ ਸਕੂਲਾਂ ਅਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਨੂੰ ਇਹ ਗ੍ਰਾਂਟ ਦੇਣੀ ਅਤਿਅੰਤ ਜ਼ਰੂਰੀ ਹੈ

2.    ਪੰਜਾਬ ਤੋਂ ਬਾਹਰਲੀਆਂ ਸਾਹਿਤ ਸਭਾਵਾਂ ਨੂੰ ਮਾਲੀ ਸਹਾਇਤਾ :

        ਪੰਜਾਬ ਤੋਂ ਬਾਹਰ ਦੂਜੇ ਪ੍ਰਾਤਾਂ ਵਿਚ ਪੰਜਾਬੀ ਦੇ ਵਿਕਾਸ ਵਿਚ ਨਿਰੰਤਰ ਕਾਰਜਸ਼ੀਲ ਪੰਜਾਬੀ ਸੰਸਥਾਵਾਂ ਨੂੰ ਹਰ ਸਾਲ ਵਿਭਾਗ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨਾਲ ਇਹ ਸੰਸਥਾਵਾਂ ਮਾਸਿਕ ਪੱਤਰ ਛਪਵਾਉਂਦੀਆਂ ਹਨ ਅਤੇ ਸਾਹਿਤਕ, ਸਭਿਆਚਾਰਕ ਸਮਾਗਮ ਵੀ ਕਰਵਾਉਂਦੀਆਂ ਹਨ

3.    ਪੁਸਤਕਾਂ ਦੀ ਛਪਾਈ ਲਈ ਮਾਲੀ ਸਹਾਇਤਾ

        ਇਸ ਸਕੀਮ ਅਧੀਨ ਪੰਜਾਬ ਤੋਂ ਬਾਹਰ ਰਚੇ ਜਾ ਰਹੇ ਉੱਚ ਮਿਆਰ ਦੇ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਛਾਪਣ ਲਈ ਪ੍ਰਤੀ ਪੁਸਤਕ 5000/-ਰੁਪਏ ਦੀ ਰਕਮ ਗ੍ਰਾਂਟ ਰੂਪ ਵਿਚ ਦਿੱਤੀ ਜਾਂਦੀ ਹੈ। ਬਦਲੇ ਵਿਚ ਲੇਖਕ ਵਿਭਾਗ ਨੂੰ ਪੁਸਤਕ ਦੀਆਂ 10 ਕਾਪੀਆਂ ਭੇਜਦਾ ਹੈ। ਪੁਸਤਕ ਦੀ ਛਪਾਈ ਦਾ ਬਾਕੀ ਸਾਰਾ ਖਰਚ ਲੇਖਕ ਵੱਲੋਂ ਆਪ ਹੀ ਕੀਤਾ ਜਾਂਦਾ ਹੈ। ਪੰਜਾਬ ਤੋਂ ਬਾਹਰ ਰਚੇ ਜਾ ਰਹੇ ਉਚੇਰੇ ਮਿਆਰ ਦੇ ਸਾਹਿਤ ਨੂੰ ਸੰਭਾਲਣ ਲਈ ਇਹ ਸਕੀਮ ਬਹੁਤ ਜ਼ਰੂਰੀ ਹੈ

4.    ਪੰਜਾਬ ਤੋਂ ਬਾਹਰ ਸਾਹਿਤਕ ਤੇ ਸਭਿਆਚਾਰਕ ਸਮਾਗਮ 

        ਪੰਜਾਬ ਤੋਂ ਬਾਹਰ ਬੈਠੇ ਹਰ ਪੰਜਾਬੀ ਨੂੰ ਉਨ੍ਹਾਂ ਦੇ ਸਾਹਿਤਕ ਤੇ ਸਭਿਆਚਾਰਕ ਵਿਰਸੇ ਨਾਲ ਜੋੜੀ ਰੱਖਣ ਲਈ ਪੰਜਾਬੋਂ ਬਾਹਰ ਕਰਵਾਏ ਜਾ ਰਹੇ ਸਮਾਗਮ ਦੌਰਾਨ ਇਕ ਸਾਹਿਤ ਗੋਸ਼ਟੀ ਕਰਵਾਈ ਜਾਂਦੀ ਹੈ ਜਿਸ ਨਾਲ ਪੰਜਾਬ ਦੇ ਸਾਹਿਤਕਾਰਾਂ ਦੀ ਇਨ੍ਹਾਂ ਰਾਜਾਂ ਦੇ ਸਾਹਿਤਕਾਰਾਂ ਨਾਲ ਮਿਲਣੀ ਹੋ ਜਾਂਦੀ ਹੈ। ਇਸ ਨਾਲ ਪੰਜਾਬ ਦੇ ਸਾਹਿਤਕਾਰਾਂ ਦਾ ਇਨ੍ਹਾਂ ਰਾਜਾਂ ਦੀਆਂ ਭਾਸ਼ਾਵਾਂ ਦੇ ਸਾਹਿਤਕਾਰਾਂ ਨਾਲ ਰਾਬਤਾ ਕਾਇਮ ਹੁੰਦਾ ਹੈ ਅਤੇ ਇਕ ਭਾਸ਼ਾ ਦੇ ਉਚੇਰੇ ਮਿਆਰ ਦੇ ਸਾਹਿਤ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਨ/ਕਰਵਾਉਣ ਵਿਚ ਕਾਫ਼ੀ ਸਹਾਇਤਾ ਮਿਲਦੀ ਹੈ। ਹੁਣ ਤਕ ਪੰਜਾਬ ਤੋਂ ਬਾਹਰ ਜੰਮੂ-ਕਸ਼ਮੀਰ, ਸ਼ਿਮਲਾ, ਲਖਨਊ, ਹੈਦਰਾਬਾਦ, ਦਿੱਲੀ, ਜੈਪੁਰ, ਉਦੈਪੁਰ, ਨੈਨੀਤਾਲ, ਹਲਦਵਾਨੀ, ਨਾਨਕਮਤਾ, ਮੁੰਬਈ, ਕਲਕੱਤਾ, ਮਦਰਾਸ, ਚੇਨੰਈ, ਦੇਹਰਾਦੂਨ, ਆਦਿ ਸ਼ਹਿਰਾਂ ਵਿਚ ਅਜਿਹੇ 27 ਸਮਾਗਮ ਕਰਵਾਏ ਜਾ ਚੁੱਕੇ ਹਨ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਜਬਲਪੁਰ ਵਿਖੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਾ ਚੁੱਕਾ ਹੈ ਬਜਟ ਦੀ ਘਾਟ ਕਾਰਨ ਫਿਲਹਾਲ ਉਪਰੋਕਤ ਸਕੀਮਾਂ ਨਹੀਂ ਚਲਾਈਆਂ ਜਾ ਰਹੀਆਂ।

5. ਰੈਪਰਟ        
    ਇਸ ਸਕੀਮ ਅਧੀਨ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਉੱਚ ਕੋਟੀ ਦੇ ਸਾਹਿਤ ਦੀਆਂ ਹਰ ਸਾਲ 3 ਪੁਸਤਕਾਂ ਦਾ   ਪੰਜਾਬੀ ਵਿਚ ਅਨੁਵਾਦ ਕਰਵਾਇਆ ਜਾਂਦਾ ਹੈ। ਸਾਰੀਆਂ ਭਾਸ਼ਾਵਾਂ ਦੇ ਆਪਸੀ ਅਦਾਨ ਪ੍ਰਦਾਨ ਅਤੇ ਇਕ ਦੂਜੇ ਦੀ ਆਪਸੀ ਸਾਂਝ ਪੁਆਉਣ ਲਈ ਇਹ ਸਕੀਮ ਬੜੀ ਲਾਹੇਵੰਦ ਹੈ

 

 

ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ