ਵਿਭਾਗ ਵੱਲੋਂ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਮਨ ਦਰਜ ਸੰਸਕ੍ਰਿਤ ਸਕੀਮਾਂ ਚਲਾਈਆਂ ਜਾ ਰਹੀਆਂ ਹਨ :
1. ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਪੁਰਸਕਾਰ
ਹਰ ਸਾਲ ਕਿਸੇ ਉੱਘੇ ਸੰਸਕ੍ਰਿਤ ਵਿਦਵਾਨ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦੇ ਲਈ ਵਿਦਵਾਨਾਂ ਦੇ ਜੀਵਨ ਵੇਰਵੇ ਤਿਆਰ ਕਰਕੇ ਸਮੁੱਚੀ ਕਾਰਵਾਈ ਕੀਤੀ ਜਾਂਦੀ ਹੈ। ਇਸ ਸਕੀਮ ਅਧੀਨ 5 ਲੱਖ ਰੁਪਏ ਦੀ ਨਕਦ ਰਾਸ਼ੀ, ਇਕ ਸ਼ਾਲ ਤੇ ਪਲੇਕ ਭੇਟ ਕੀਤੀ ਜਾਂਦੀ ਹੈ।
2. ਕਾਲੀਦਾਸ ਪੁਰਸਕਾਰ
ਇਸ ਪੁਰਸਕਾਰ ਅਧੀਨ ਹਰ ਸਾਲ ਸੰਸਕ੍ਰਿਤ ਦੀ ਸਰਵੋਤਮ ਪੁਸਤਕ ਨੂੰ ਕਾਲੀਦਾਸ ਪੁਰਸਕਾਰ ਦਿੱਤਾ ਜਾਂਦਾ ਹੈ ਜਿਸ ਤਹਿਤ ਪੁਸਤਕਾਂ ਪ੍ਰਾਪਤ ਕਰਨ ਲਈ ਇਸ਼ਤਿਹਾਰ ਦਿੱਤੇ ਜਾਂਦੇ ਹਨ। ਪ੍ਰਾਪਤ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਜਾਂਦਾ ਹੈ ਅਤੇ ਚੁਣੀ ਗਈ ਪੁਸਤਕ ਦੇ ਲੇਖਕ ਨੂੰ ਇਸ ਸਕੀਮ ਅਧੀਨ 21,000/-ਰੁਪਏ ਨਕਦ ਤੇ ਇਕ ਪਲੇਕ ਭੇਟ ਕੀਤੀ ਜਾਂਦੀ ਹੈ। ਇਸ ਮੁਕਾਬਲੇ ਲਈ ਪੰਜਾਬ ਦੇ ਵਾਸੀ ਜਾਂ ਅਧਿਵਾਸੀ ਲੇਖਕ ਆਪਣੀਆਂ ਕੈਲੰਡਰ ਸਾਲ ਦੌਰਾਨ ਛਪੀਆਂ ਪੁਸਤਕਾਂ ਦੀਆਂ ਚਾਰ-ਚਾਰ ਕਾਪੀਆਂ ਵਿਭਾਗ ਵਿੱਚ ਹਰ ਸਾਲ 31 ਮਾਰਚ ਤੱਕ ਭੇਜ ਸਕਦੇ ਹਨ।
3. ਸੰਸਕ੍ਰਿਤ ਖਰੜਿਆਂ ਨੂੰ ਛਪਾਈ ਲਈ ਮਾਲੀ ਸਹਾਇਤਾ
ਇਸ ਸਕੀਮ ਅਧੀਨ ਸੰਸਕ੍ਰਿਤ ਦੇ ਖਰੜਿਆਂ ਨੂੰ ਛਪਾਈ ਲਈ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਅਧੀਨ ਕਰਵਾਏ ਗਏ ਖਰੜਿਆਂ ਵਿੱਚੋਂ ਪਰਵਾਨ ਮੁਲਾਂਕਣ ਹੋਏ ਖਰੜਿਆਂ ਦੀ ਛਪਾਈ/ਅਦਾਇਗੀ ਸਬੰਧੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
4. ਸੰਸਕ੍ਰਿਤ ਪੁਸਤਕਾਂ ਦੇ ਪੰਜਾਬੀ ਅਨੁਵਾਦ
ਇਸ ਸਕੀਮ ਅਧੀਨ ਸੰਸਕ੍ਰਿਤ ਦੀਆਂ ਸਰਵੋਤਮ ਪੁਸਤਕਾਂ ਦਾ ਵਿਦਵਾਨਾਂ ਤੋਂ ਪੰਜਾਬੀ ਅਨੁਵਾਦ ਉਪਰੰਤ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ।
5. ਸੰਸਕ੍ਰਿਤ ਦਿਵਸ
ਇਸ ਸਕੀਮ ਅਧੀਨ ਹਰ ਸਾਲ ਸੰਸਕ੍ਰਿਤ ਦਿਵਸ/ਰੱਖੜ ਪੁੰਨਿਆ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਸਮਾਗਮ ਦੌਰਾਨ ਖੋਜ ਪੱਤਰ ਪੜ੍ਹਿਆ ਜਾਂਦਾ ਹੈ ਅਤੇ ਸੰਸਕ੍ਰਿਤ ਕਵੀਆਂ ਦੁਆਰਾ ਸੰਸਕ੍ਰਿਤ ਸ਼ਲੋਕ/ਕਵਿਤਾ ਗਾਇਣ ਕੀਤਾ ਜਾਂਦਾ ਹੈ।
6. ਲੋੜਵੰਦ ਸੰਸਕ੍ਰਿਤ ਪੰਡਤਾਂ ਨੂੰ ਮਾਲੀ ਸਹਾਇਤਾ
ਇਸ ਸਕੀਮ ਅਧੀਨ ਸੰਸਕ੍ਰਿਤ ਦੇ ਉੱਘੇ ਲੋੜਵੰਦ ਪੰਡਤਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।