ਭਾਸ਼ਾ ਵਿਭਾਗ, ਪੰਜਾਬ ਵੱਲੋਂ ਲਗਭਗ 1970-71 ਵਿਚ ਲਿਪੀਅੰਤਰਣ ਸਕੀਮ ਅਧੀਨ ਪੰਜਾਬ ਵਿਚ ਰਚਿਤ ਹਿੰਦੀ ਸਾਹਿਤ ਜੋ ਗੁਰਮੁਖੀ ਅੱਖਰਾਂ ਵਿਚ ਹੱਥ ਲਿਖਤ ਰੂਪ ਵਿਚ ਮਿਲਦਾ ਹੈ, ਨੂੰ ਲੋੜ ਅਨੁਸਾਰ ਸੰਪਾਦਨ/ਲਿਪੀਅੰਤਰਣ ਕਰਕੇ ਪ੍ਰਕਾਸ਼ਿਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਵਿਦਵਾਨ ਲੇਖਕ ਅਤੇ ਖੋਜਾਰਥੀ ਆਪਣੇ ਪੁਰਾਤਨ ਸਾਹਿਤ ਭੰਡਾਰ ਤੋਂ ਪੂਰਾ ਪੂਰਾ ਲਾਭ ਉਠਾ ਸਕਣ। ਲਿਪੀਅੰਤਰਣ ਸਕੀਮ ਅਧੀਨ ਮੁੱਖ ਰੂਪ ਵਿਚ ਹਿੰਦੀ ਦੀਆਂ ਗੁਰਮੁਖੀ ਲਿਪੀ ਦੀਆਂ ਹੱਥ ਲਿਖਤਾਂ/ ਪੁਸਤਕਾਂ ਨੂੰ ਦੇਵਨਾਗਰੀ ਲਿਪੀ ਵਿਚ ਲਿਪੀਅੰਤਰਿਤ ਕੀਤਾ ਜਾਂਦਾ ਹੈ। ਇਸ ਸਕੀਮ ਅਧੀਨ ਹੁਣ ਤੱਕ ਲਗਭਗ 32 ਗ੍ਰੰਥ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਚਾਰ ਪੁਸਤਕਾਂ ਪੁਨਰ ਪ੍ਰਕਾਸ਼ਿਤ ਵੀ ਹੋ ਚੁੱਕੀਆਂ ਹਨ।
ਉਕਤ ਦੋਵੇਂ ਸਕੀਮਾਂ ਅਧੀਨ ਵਿਭਾਗ ਵੱਲੋਂ ਤਿਆਰ ਕਰਵਾਕੇ ਛਾਪੀਆਂ ਗਈਆਂ ਪੁਸਤਕਾਂ ਦਾ ਵੇਰਵਾ ਪੁਸਤਕ ਸੂਚੀ ਵਿੱਚ ਉਪਲਬੱਧ ਹੈ।