Select Font Size
A+
A
A-
Follow Us
ਪੰਜਾਬ ਸਰਕਾਰ | GOVERNMENT OF PUNJAB
ਸ. ਹਰਜੋਤ ਸਿੰਘ ਬੈਂਸ
ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ, ਪੰਜਾਬ
ਭਾਸ਼ਾ ਵਿਭਾਗ ਪੰਜਾਬ
Language Department Punjab
ਹਰ ਮਾਂ ਬੋਲੀ ਹੈ ਅਨਮੋਲ, ਮਾਣ ਨਾਲ ਪੜ੍ਹ, ਲਿਖ ਤੇ ਬੋਲ * ਨਵੇਂ ਸਮੇਂ ਦੀ ਨਵੀਂ ਪੁਕਾਰ, ਆਪਣੀ ਬੋਲੀ ਦਾ ਕਰੀਏ ਸਤਿਕਾਰ * ਭਾਸ਼ਾ ਵਿਭਾਗ ਨੇ ਤੋਰੀ ਗੱਲ, ਆਪਣੀ ਭਾਸ਼ਾ ਲਿਖਣ-ਪੜ੍ਹਨ ਦਾ ਸਿੱਖੀਏ ਵੱਲ
ਸ. ਭਗਵੰਤ ਸਿੰਘ ਮਾਨ
ਮਾਣਯੋਗ ਮੁੱਖ ਮੰਤਰੀ, ਪੰਜਾਬ
ਮਾਣਯੋਗ ਉਚੇਰੀ ਸਿੱਖਿਆਅਤੇ ਭਾਸ਼ਾ ਮੰਤਰੀ, ਪੰਜਾਬ
ਪੰਜਾਬ ਰਾਜ ਦੀ ਰਾਜ ਭਾਸ਼ਾ ਪੰਜਾਬੀ ਨੂੰ ਪ੍ਰਫੁੱਲਤ ਕਰਨਾ, ਰਾਜ ਭਾਸ਼ਾ ਐਕਟ ਨੂੰ ਹਰ ਪੱਧਰ ਤੇ ਖਾਸ ਕਰਕੇ ਦਫਤਰਾਂ ਅਤੇ ਕਚਹਿਰੀਆਂ ਵਿੱਚ ਲਾਗੂ ਕਰਵਾਉਣਾ ਅਤੇ ਇਸ ਲਈ ਸਕੀਮਾਂ ਬਣਾਉਣਾ ਇਸਦਾ ਉਦੇਸ਼ ਹੈ। ਪੰਜਾਬੀ ਭਾਸ਼ਾ ਨੂੰ ਸਿੱਖਿਆ, ਸਰਕਾਰ, ਰੁਜਗਾਰ ਅਤੇ ਪਰਿਵਾਰ ਦੀ ਭਾਸ਼ਾ ਬਨਾਉਣ ਲਈ ਹਰ ਪੱਧਰ ਦੇ ਯਤਨ ਕਰਨੇ, ਉਸ ਲਈ ਨੀਤੀਆਂ ਬਨਾਉਣੀਆਂ ਸਰਕਾਰ ਨੂੰ ਸਲਾਹ ਦੇਣੀ ਤੇ ਬਣੀਆਂ ਨੀਤੀਆਂ ਅਤੇ ਕਾਨੂੰਨ ਲਾਗੂ ਕਰਨੇ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਵੀਆਂ ਸਕੀਮਾਂ ਬਣਾਉਣਾ ਅਤੇ ਲਾਗੂ ਕਰਨਾ ਇਸਦਾ ਕਾਰਜਖੇਤਰ ਹੈ। ਸਮਕਾਲੀ ਅਹਿਮ ਜਰੂਰਤ ਦੇ ਮੱਦੇਨਜ਼ਰ ਨਵੀਂ ਤਕਨਾਲੋਜੀ ਖਾਸ ਕਰਕੇ ਮਸ਼ੀਨੀ ਬੁੱਧੀ ਮਾਨਤਾ (ਆਰਟੀਫਿਸ਼ਅਲ ਇੰਟੈਲੀਜੈਂਸ) ਦੇ ਲਈ ਪੰਜਾਬੀ ਭਾਸ਼ਾ ਨੂੰ ਤਿਆਰ ਕਰਨਾ, ਖਾਸ ਕਰਕੇ ਇਸ ਦੇ ਸ਼ਬਦ ਭੰਡਾਰ (ਡਾਟਾ ਬੇਸ) ਨੂੰ ਸਿਰਜਣ ਵਿੱਚ ਯੋਗਦਾਨ ਪਾਉਣਾ ਸਮੇਂ ਦੀ ਲੋੜ ਹੈ। ਇਸ ਲਈ ਭਾਸ਼ਾ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦਾ ਮੁਲਾਂਕਣ ਕਰਕੇ ਨਵੇਂ ਸਿਰਿਉਂ ਵਿਉਂਤੀਆਂ ਜਾਣਗੀਆਂ ਅਤੇ ਨਵੀਆਂ ਲੋੜਾਂ ਅਨੁਸਾਰ ਨਵੀਆਂ ਸਕੀਮਾਂ ਸ਼ੁਰੂ ਕਰਨ ਦੀ ਦਿਸ਼ਾ ਵਿਚ ਵਿਭਾਗ ਅੱਗੇ ਵਧੇਗਾ ਅਤੇ ਮਾਤ ਭਾਸ਼ਾ ਪੰਜਾਬੀ ਅਜੋਕੇ ਤਕਨੀਕੀ ਯੁੱਗ ਦੀ ਹਾਣੀ ਬਣ ਸਕੇਗੀ।
ਸੰਪਰਕ