ਹੱਥ ਲਿਖਤ ਨੰਬਰ 172

(ੳ) ਸਪਤ ਸਾਗਰ ਗ੍ਰੰਥ ਭਾਖਾ ਤੇ ਹੋਰ ਰਚਨਾਵਾਂ
ਲੇਖਕ : ਅਨੇਕ ਕਵੀ।
ਵੇਰਵਾ : ਪੱਤਰੇ (ਸਾਪਤ ਸਾਗਰ ਗ੍ਰੰਥ ਭਾਖਾ) ੫੫, ਭਾਗਵਤ ਇਕਾਦਸ ਭਾਖਾ (ਚਤੁਰ ਦਾਸਾ) ੧੫੧, ਪਰੋਖ ਅਨਭਉ ੧੫੧ ਤੋਂ ੧੫੭ (੭), ਹਨੁਮਾਨ ਨਾਟਕ (ਹਿਰਦੇ ਰਾਮ) ੧੬੭; ਸਵੈਯੇ ਸੁੰਦਰ ਦਾਸ ਦਾਦੂ ਪੰਖੀ ਕੇ ੧੧੧, ਕੁੱਲ ਜੋੜ ੪੯੧: ਪ੍ਰਤੀ ਸਫ਼ਾ ੧੨ ਸਤਰਾਂ: ਕਾਗਜ਼ ਦੇਸੀ: ਲਿਖਤ ਸਿੱਧੀ ਸਾਦੀ, ਪਰ ਸਾਫ ਤੇ ਸ਼ੁੱਧ ਸਿਰਲੇਖ ਤੇ ਕੁਝ ਤੁਕਾਂ ਲਾਲ ਸਿਆਹੀ ਨਾਲ ਅੰਕਿਤ: ੫ ਪੱਤਰੇ ਹਾਸ਼ੀਏ ਤੋਂ ਬਗ਼ੈਰ ਸਾਦੇ, ਬਾਕੀ ਸਫ਼ਿਆਂ ਉਤੇ ਰੰਗੀਨ ਹਾਸ਼ੀਆ, ਜਿਲਦ ਟੁੱਟੀ ਹੋਈ; ਅਖੀਰਲੇ ਪੱਤਰੇ ਸਿਲ੍ਹ ਦੇ ਕਾਰਣ ਖ਼ਰਾਬ ਹੋਏ ਹੋਏ।
ਸਮਾਂ : ਸੰਮਤ 1769 ਬਿ.।
ਲਿਖਾਰੀ : ਭਾਈ ਕਰਮ ਸਿੰਘ ।
ਆਰੰਭ : ੴ ਓਅੰ ਤਤ ਸਤਿ। ਸ੍ਰੀ ਸਤਿਗੁਰ ਪ੍ਰਸਾਦਿ॥
ਸਪਤ ਸਾਗ੍ਰ ਗ੍ਰੰਥ ਲਿਖਯਤੇ। ਆਦੋ ਕਵ ਲਾਘਵਤਾ ਬਨਤੇ।
ਘਨਾਛਰੀ ਛੰਦ॥ ਕਾਹੂੰ ਨੇ ਗਨੇਸ਼ ਦੇਵ ਆਦਿ ਹੂ ਮਨਾਯੋ ਚਾਹ... (ਪੱਤਰਾ ੧)
ਅੰਤ : ਮੋਹ ਗਈ ਮਹਮਾ ਅਥ ਬ੍ਰਹਮ ਸੁ, ਲੀਨ ਭਯੋ ਪੁਨ ਤਹ ਨਮੈ ਹੀ॥੧੪੩॥ (ਪੱਤਰਾ ੫੫)
(ਅ) ਭਗਵਤ ਇਕਾਦਮ ਸਕੰਧ (ਚਤੁਰ ਦਾਸ)
ਆਰੰਭ : ੴ ਸਤਿਗੁਰ ਪ੍ਰਸਾਦਿ। ਗ੍ਰੰਥ ਭਾਗਵਤ ਇਕਾਦਸ ਭਾਖਾ। ਚੌਪਾਈ॥ ਸੰਤ ਦਾਸ ਸਤਿਗੁਰ ਕੇ ਚਰਣਾ... (ਪੱਤਰਾ ੧)
ਅੰਤ ਪਰਮ ਗਿਆਨ ਪ੍ਰਗਟਿ ਕਰਿਓ, ਮਮ ਘਟਿ ਹੋਇ ਨਿਜ ਦੇਵ।
ਤੇ ਮੇਰੇ ਉਹ ਨਿਤ ਬਸੈ ਸੰਤ ਦਾਸ ਗੁਰ ਦੇਵ॥੬੭॥
ਇਤਿ ਭਾਗਵਤੇ ਮਹਾ ਪੁਰਾਣੇ ਇਕਾਦਸ ਸਕੰਧੇ ਪੰਥੀ ਲਿਖਾਈ ਸੋਢੀ ਸਾਹਿਬ
ਭਾਗ ਸਿੰਘ, ਲਿਖੀ ਦਾਸ ਕਰਮ ਸਿੰਘ... (ਪੋਤਰਾ ੧੫੧ ੳ)
(ੲ) ਪ੍ਰੋਖ ਅਨੁਭਵ
ਆਰੰਭ : ੴ ਸਤਿਗੁਰ ਪ੍ਰਸਾਦਿ । ਪ੍ਰੋਖ ਅਨਭਉ। ਓਅੰ ਤਤਸਤ ਬ੍ਰਹਮ (ਪੱਤਰਾ ੧੫੧)
ਅਸ਼ੁੱਧ ਚਿਤ ਵਾਲਿਆਂ ਕੇ ਹਠਿ ਜੋਗ ਹੈ। ਇਤ ਅਪ੍ਰੇਖ ਅਨਭਉ ਸੰਪੂਰਣੇ... (ਪੱਤਰਾ ੧੫੭)
(ਸ) ਹਨੁਮਾਨ ਨਾਟਕ (ਹਿਰਦੇ ਰਾਮ, ਭੱਲਾ)
ਆਰੰਭ : ੴ ਸ੍ਰੀ ਗਣੇਸ਼ਾਇ ਨਮ:। ਅਬ ਹਨੂਮਾਨ ਨਾਟਕ ਕ੍ਰਿਤ ਕਵੀ ਹਿਰਦੇ ਰਾਮ। ਕਬਿਤੁ।
ਤੀਨੋ ਲੋਕ ਪਤਿ ਪ੍ਰਾਨਪਤਿ ਪ੍ਰੀਤ ਹੀ ਸੋ ਰਤਿ... (ਪੱਤਰਾ ੧)
ਅੰਤ: ਜੈ ਰਘੁਪਤਿ ਰਘੁਬੰਸ ਮਣਿ। ਇਤਿ ਸ੍ਰੀ ਰਾਮ ਗੀਤੇ ਪੇਸ਼ੀ ਹਨੁਮਾਨ ਨਾਟਕ ਸੰਪੂਰਣ ਹੋਈ।... (ਪੱਤਰਾ ੧੬੬-੬੭)
(ਹ) ਬਾਬਾ ਸੁੰਦਰ ਦਾਸ ਕੀ ਬਾਣੀ
ਆਰੰਭ : ੴ ਸਤਿਗੁਰ ਪ੍ਰਸਾਦਿ। ਰਾਮ ਜੀ ਸਤਿ । ਸ੍ਰੀ ਗੁਰੂ ਦੇਵ ਦਾਦੂ ਪ੍ਰਸਾਦਿ । ਬਾਬਾ
ਸੁੰਦਰ ਦਾਸ ਜੀ ਦਾ ਸਵੈਯਾ॥ ਲਿਖਤੀ ਪ੍ਰਥਮਹਿ ਗੁਰਦੇਵ ਕੇ ਅੰਗ। ਇੰਦਵ ਛੰਦ।
ਮੌਜ ਕਰੀ ਗੁਰਦੇਵ ਦਇਆ ਕਰ... (ਪੱਤਰਾ ੧)
ਅੰਤ : ਸੁੰਦਰ ਮੌਨ ਗਹੀ ਸਿਧ ਸਾਧਕ, ਕੌਨ ਕਹੈ ਉਸ ਕੀ ਮੁਖ ਬਾਤੈ।
ਇਤ ਸ੍ਰੀ ਅਸਚਰਜ ਕੇ ਅੰਗ ਸੰਪੂਰਣ ਸਮਾਪਤਹ॥ ਅੰਗ ਸਮਾਪਤ ਚੌਤੀਸ॥ 4५३ ॥ (ਪੱਤਰਾ ੧੧੧ )
ਇਨ੍ਹਾਂ ਹੱਥਲਿਖਤ ਗ੍ਰੰਥਾਂ ਵਿਚੋਂ ਪਹਿਲੀ ਤੋਂ ਸਿਵਾਇ ਬਾਕੀ ਲਗਭਗ ਸਾਰੀਆਂ ਹੀ ਛਪ ਚੁੱਕੀਆਂ ਹਨ।