ਹੱਥ ਲਿਖਤ ਨੰਬਰ 219 ਕਿਸ਼ਨ-ਕਹਾਣੀ (ਫ਼ਾਰਸੀ ਅੱਖਰ)ਲੇਖਕ : ਕਿਸ਼ਨ ਸਿੰਘ, ਆਰਿਫ਼।ਵੇਰਵਾ : ਪੱਤਰੇ ੮੫; ਪ੍ਰਤੀ ਸਫ਼ਾ ੧੦, ੧੧ ਸਤਰਾਂ: ਕਾਗ਼ਜ਼ ਦੇਸੀ (ਕਸ਼ਮੀਰੀ): ਲਿਖਤ ਸ਼ਿਕਸਤਾ ਜੋ ਮੁਸ਼ਕਲ, ਨਾਲ ਪੜ੍ਹੀ ਜਾਂਦੀ ਹੈ; ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਪੁਸਤਕ ਸਜਿਲਦ ਤੇ ਦੁਰਲਭ ਜੋ ਅਜੇ ਤਕ ਕਿਤੇ ਛਪੀ ਨਹੀਂ, ਲੇਖਕ ਦੀ ਆਪਣੀ ਕਮਲ ਦੀ ਇਹੋ ਪ੍ਰਤੀ ਜਾਪਦੀ ਹੈ; ਜਿਸ ਦੀ ਹੋਰ ਕੋਈ ਪ੍ਰਤੀ ਕਿਤੇ ਦੇਖਣ ਸੁਣਨ ਵਿਚ ਨਹੀਂ ਆਈ।ਸਮਾਂ: ੧ ਨਵੰਬਰ, ਸੰਨ ੧੮੮੨ ਈ.।ਲਿਖਾਰੀ : ਲੇਖਕ ਖੁਦ ਹੀ ਜਾਪਦਾ ਹੈ।ਸਥਾਨ : ਬਾਜ਼ਾਰ ਮਾਈ ਸੇਵਾ, ਅੰਮ੍ਰਿਤਸਰ।ਆਰੰਭ : ਓਮ ਏਕ ਓਅੰਕਾਰ ਸਤਿਗੁਰ ਪ੍ਰਸਾਦਿ। ਅਬ ਪੋਥੀ ਕਿਸਨ-ਕਹਾਣੀ ਕ੍ਰਿਤ ਕਿਸ਼ਨ ਸਿੰਘ ਆਰਿਫ ਵਾਸੀ ਅੰਮ੍ਰਿਤਸਰ॥ ਪਹਿਲਾ ਭਾਗ ॥ ਆਵਣ ਜਾਵਣ ਜਿਸ ਮੇਂ ਕਾਹੀ, ਬੰਦਾ ਮੁਖ ਨਹੀਂ ਕਾਈ। ਸੋਹੰ ਸਰਬ ਨਿਰੰਤਰ ਜੋਈ, ਨਮਸਕਾਰ ਤਿਸ ਭਾਈ॥ (ਪੱਤਰਾ ੧)ਅੰਤ : ਦੀਵੇ ਨਾਲ ਜਗੇ ਜਬ ਦੀਵਾ, ਦੁਸਰ ਭਰਮ ਭੁਲਾਨੇ।ਕਿਸ਼ਨ ਸਿੰਘ ਸੁਤ ਸਿੰਘ ਨਾਰਾਇਨ, ਹਰ ਸਰਬੰਗ ਬਖਾਨੇ। ਸੰਪੂਰਨ ੧੮ ਮਘਰ ਸੰਮਤ ੧੯੩੯। ਬਰੋਜ਼ ਸ਼ੁਕਰਵਾਰ ਦਰ ਸ਼ਹਿਰ ਅੰਮ੍ਰਿਤਸਰ ਬਾਜ਼ਾਰ ਮਾਈ ਸੇਵਾ, ਅਵਲ ਸਾਹ ਨਵੰਬਰ ਸੰਨ ੧੮੮੨ ਈ.। (ਪੱਤਰਾ ੮੫)ਇਸ ਹੱਥ-ਲਿਖਤ ਦੇ ਮੁੱਢ ਵਿੱਚ ੮੮ ਸਫ਼ਿਆਂ ਦੀ ਇਸੇ ਲੇਖਕ ਕੀ ਲਿਖੀ ਹੋਈ 'ਗੁਲਦਸਤਾਇ ਆਰਿਵ' ਨਾਮੀ ਇਕ ਉਰਦੂ ਪੁਸਤਕ ਹੈ, ਜੋ ਕਿਤੇ ਛਪੀ ਨਹੀਂ; ਇਸ ਪੁਸਤਕ ਵਿਚ ਕੁਝ ਲਤੀਫ਼ੇ ਮਹਾਰਾਜਾ ਰਣਜੀਤ ਸਿੰਘ 'ਸ਼ੇਰ ਪੰਜਾਬ' ਦੇ ਦਰਬਾਰ ਨਾਲ ਵੀ ਸਬੰਧ ਰਖਦੇ ਹਨ ।