ਹੱਥ ਲਿਖਤ ਨੰਬਰ-43

(ੳ) ਸੁਦਾਰਾ ਚਰਿਤ੍
(ਅ) ਧਨਾਸਰੀ ਧੰਨਾ ਜੀ ਕੀ
(ੲ) ਜਪੁ ਪਰਮਾਰਥ
(ਸ) ਰਾਗ ਰਾਮਕਲੀ ਮਹਲਾ ੧ ਪਰਮਾਰਥ
(ਹ) ਸਿਧ ਗੋਸਟਿ ਸਟੀਕ
(ਕ) ਕੀਰਤਿ ਸੋਹਿਲੇ ਕਾ ਪਰਮਾਰਥ
ਲੇਖਕ : ਸਾਹਿਬ ਦਾਸ।
ਵੇਰਵਾ : ਪੱਤਰੇ ੧੪: ਪ੍ਰਤੀ ਸਫਾ ਸਤਰਾਂ ਦੀ ਔਸਤ ੧੩: ਪ੍ਰਾਚੀਨ, ਕਾਗਜ ਦੇਸੀ: ਹਾਸ਼ੀਆ ਦੋਹੀਂ ਪਾਸੀ ਤਿੰਨ ਤਿੰਨ ਰੰਗੀਨ ਲਕੀਰਾਂ ਵਾਲਾ।
ਸਮਾਂ : ਨਿਸਚਿਤ ਨਹੀਂ।
ਆਰੰਭ : ੴ ਸਤਿਗੁਰ ਪ੍ਰਸਾਦਿ ॥ ਅਥ ਸੁਦਾਮਾ ਚਲਿਤ੍ਰ ਲਿਖਯਤੇ॥ ਦੋਹਰਾ॥
ਨਮੇ ਨਮਸਤੇ ਕੇਸਵਾ, ਅਚੁਤ ਕਿਸਨ ਮੁਰਾਰਿ॥
ਦਾਸ ਦੀਨ ਸਰਨੀ ਪਰਿਓ ਭਵ ਤੇ ਕੀਜੈ ਪਾਰਿ॥੧॥
ਛੰਦੁ॥ ਪ੍ਰਿਥਮੇ ਨਮਸਤੇ ਸ੍ਰੀ ਗੋਵਰਧਨ ਧਾਰੀ। ਸਰਬ ਭੂਤ ਵਾਸੀ, ਸ੍ਰੀ ਮਾਧੋ ਮੁਰਾਰੀ ।
ਦੁਸਟਨ ਨਿਕੰਦਨ ਤ੍ਰਈ ਲੋਕ ਬੰਧਨ।
ਚਰਨ ਸਰਨ ਸੇਵਕ ਸ੍ਰੀ ਬਾਸਦੇਵ ਨੰਦਨ
ਜਨਮ ਜੋਨਿ ਰਹਤਾ, ਕਹਾ ਗੁਨ ਸੁਨਾਉ
ਇਹੈ ਦਾਨੁ ਦੀਜੈ, ਸੰਗੁ ਸੰਤਨ ਕਾ ਪਾਉ॥
ਅਵਰੈ ਨ ਬਾਂਛਾ, ਭਗਤਿ ਦਾਨ ਦੀਜੈ॥..
ਸਮਾਂ : ਕਬਿਤ॥ ਜੇਤੀ ਮਤਿ ਪ੍ਰਭੂ ਦੀਨੀ ਤੇਤੀ ਅਬ ਕਥਾ ਕੀਨੀ,
ਸੁਨੀ ਹੈ ਬਿਸੇਖ ਕਿਛੁ ਥੋਰੀ ਸੀ ਬਨਾਈ ਹੈ।
ਦੇਸ ਮੈਂ ਅਧਿਕ ਸੁਨੀ, ਕਹੀ ਜਨ ਨਿਹਾਲ ਗੁਨੀ,
ਬਿਆਸ ਮੁਨੀ ਪ੍ਰਤ ਰਾਜੇ ਪ੍ਰੀਛਤ ਸੁਨਾਈ ਹੈ।
ਸੰਤਨ ਪ੍ਰਭਤਾਈ ਸੋ ਤੋ ਆਪਿ ਪ੍ਰਭ ਗਾਈ,
ਸਾਹਿਬ ਦਾਸੂ ਸ. ਨਾਈ ਪ੍ਰਭ ਤੁਮਰੀ ਬਡਾਈ ਹੈ।
ਮਾਗੋ ਸੰਤਨ ਕੋ ਸੰਗੁ ਰੰਗ ਲਾਗੇ ਗੁਰ ਚਰਨਨ ਸਿਉ,
ਹਮੈ ਇਹਿ ਦੀਜੈ ਵਾ ਕੀ ਦਰਦ ਗਵਾਈ ਹੈ॥੫੯॥
ਦੋਹਰਾ॥ ਭਗਤ ਸੁਦਾਮਾ ਕੀ ਕਥਾ, ਪੜੈ ਸੁਨੈ ਚਿਤੁ ਲਾਇ॥
ਸਿਧ ਮਨੋਰਤ ਹੋਹਿ ਸਬ, ਮਨ ਬਾਂਛਤ ਫਲ ਪਾਇ॥੪੦॥੧॥
ਸੁਦਾਮਾ ਚਲਿਤ੍ਰ ਪੂਰਾ ਹੋਇਆ। ਭੁਲ ਚੁਕ ਬਖਸਣਾ॥ ਗੁਰ ਪ੍ਰਸਾਦਿ ਲਿਖਤੰ ਸਿਵ ਸਿੰਘ ਜਟ ਗੁਰੂ ਸੰਗਤਿ ਜੀ ਕਾ ਗੁਲਾਮ ।