ਹੱਥ ਲਿਖਤ ਨੰਬਰ 230 ਗੁਰਸਿਖ ਪ੍ਰੀਤੀ ਜੀਵਨਲੇਖਕ : ਨਾਮਾਲੂਮ ।ਵੇਰਵਾ : ਪੱਤਰੇ ੮੮: ਪ੍ਰਤੀ ਸਫਾ ੧੩ ਸਤਰਾਂ: ਕਾਗਜ ਵਿਲਾਇਤੀ ਕਾਪੀਆਂ ਵਾਲਾ (ਰੂਲਦਾਰ); ਲਿਖਤ ਨੀਲੀ ਸਿਆਹੀ ਤੇ ਪੈਨਸਿਲ ਦੀ: ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ।ਸਮਾਂ : ਲਿਖਤ ਬਹੁਤੀ ਪੁਰਾਣੀ ਨਹੀਂ।ਲਿਖਾਰੀ : ਨਾਮਾਲੂਮ।ਆਰੰਭ : ਗੁਰ ਸਿਖ ਪ੍ਰੀਤੀ ਜੀਵਨ ਨਾਮ ਗ੍ਰੰਥ। ਅਗੇ ਸਾਖੀ ਦਾਦੂ ਨੂੰ ਮਿਲਣ ਦੀ ਚਲੀ।ਚੰਦ ਵਾਚ ਚੌਪਈ॥ਸੁਨੋ ਸੰਤ ਜੀ ਕਥਾ ਮੁਛੰਦ। ਜਿਸ ਸੁਣ ਉਪਜੇ ਅਧਿਕ ਅਨੰਦ। (ਪੱਤਰਾ ੧)ਅੰਤ : . ਸੁਣ ਬੂਟਾ ਭਾ ਚਿੰਤਾਵਾਨ। ਭਾਈ ਪ੍ਰਭ ਕੀ ਅਤਿ ਬਲਵਾਨ। ਕ੍ਰਿਤ ਕਰਮ ਕਾ ਫਲ ਪਾ ਕਰ ਕੇ। ਅਸਟਮ ਦਿਨ ਗਾ ਜਮਪੁਰ ਚਰ ਕੇ।ਇਹ ਕੋਤਕ ਪਿਖ ਕਰ ਸਭ ਲੋਗ। ਨਿਸਚਾ ਅਧਿਕ ਧਰਮ ਭੇ ਜੋਗ। ਇਤਿ ਸ੍ਰੀ ਗੁਰ ਸਿਖ ਪ੍ਰੀਤੀ ਜੀਵਨ ਖਾਨ ਰਾਜਾ ਦੇ ਬੇਈਮਾਨ ਹੋ ਕਰ ਦਾਦੂ ਕੋ ਜਿਮੀ ਤੇ ਜਵਾਬ ਦੇਣਾ, ਦਾਦੂ ਨੇ ਸੰਗੀਆ ਦੇ ਕਹਣੇ ਤੇ ਅਕਬਰ ਪਾਸ ਅਰਜਕਰਨੀ ਤੇ ਜਵਾਬ ਲੈਣਾ ਤੇ ਢੱਟੀ ਪਤਾ ਲਗਾਣਾ ਤੇ ਸੰਗਤ ਨਾਲ ਮਸਲਤਿ ਕਰ ਮਲੇ ਨੇ ਦਾਦੂ ਆਪਣੇ ਨਗਰ ਖੜਨਾ ਤੇ ਦਾਦੂ ਦੇ ਪੁਤ ਧੰਗਾਈ ਦਾ ਮਰਨਾ ਦੁੱਧਨਾਲ ਸੜ ਕਰ, ਦਾਦੂ ਦਾ ਢੋਟੀਆ ਆਵਨਾ ਤੇ ਰਾਜੇ ਰਾਮ ਡੇਰਾ ਲਾਵਨਾ ਇਤਿ ਸ੍ਰੀ ਜਮੀਦਾਰ ਦੀ ਈਰਖਾ ਆਦਿਕ ਬਰਨੰਨ ਨਾਮ ਬਤੀਸਮੋ ਅਧਿਆ॥੩੨॥ (ਪੱਤਰਾ ੮੨)..ਤਾਬਾ ਜਗਾ ਪੰਜੇ ਚੀਨ। ਢੋਟਨਿ ਸੋ ਸੁ ਰਵਨਾ ਕੀਨ। ਰਾਜੇ ਰਾਮ ਦਾਦੂ ਕੇ ਪਾਸ। ਚਰਨ ਬੰਦ ਕੀਨੀ ਅਰਦਾਸ॥ (ਪੱਤਰਾ ੮੮ ਇਸ ਤੋਂ ਅੱਗੇ ਇਸ ਪੁਸਤਕ ਦੇ ਪੱਤਰੇ ਨਹੀਂ ਹਨ, ਜਿਸ ਕਰਕ ਇਹ ਲਿਖਤ ਅਧੂਰੀ ਹੈ।