ਹੱਥ ਲਿਖਤ ਨੰਬਰ 128 ਕਵਿ ਪ੍ਰਿਯਾ ਤੇ ਹੋਰ ਰਚਨਾਵਾਂਲੇਖਕ : ਕਵੀ ਕੇਸ਼ਵ ਦਾਸ।ਵੇਰਵਾ : ਪੱਤਰੇ ੮੬; ਪ੍ਰਤੀ ਸਫ਼ਾ ੨੨ ਸਤਰਾਂ: ਕਾਗ਼ਜ਼ ਦੇਸੀ: ਲਿਖਤ ਪ੍ਰਾਚੀਨ, ਸ਼ੁੱਧ ਤੇ ਸਾਫ਼; ਵਿਸ੍ਰਾਮ-ਚਿੰਨ੍ਹ, ਛੰਦ-ਅੰਕ ਦੇ ਨਾਮ ਤੇ ਹੋਰ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਕਈ ਪੱਤਰਿਆਂ ਉੱਤੇ ਲਾਲ ਨਿਸ਼ਾਨ ਲਾਕੇ ਔਖੇ ਸ਼ਬਦਾਂ ਦਾ ਪਦ-ਛੇਦ ਵੀ ਕੀਤਾ ਹੋਇਆ ਹੈ।ਸਮਾਂ: (ਨਕਲ ਦਾ) ਸੰਮਤ ੧੮੭੯ ਬਿ.।ਲਿਖਾਰੀ : ਹਰਿਜਸ ਸਿੰਘ।ਸਥਾਨ : ਸ੍ਰੀ ਅਮ੍ਰਿਤਸਰ।ਆਰੰਭ : ੴ ਸ੍ਰੀ ਗਣੇਸਾਯ ਨਮ: ਅਥ ਕਵਿ ਪ੍ਰਿਯਾ ਲਿਖਯਤੇ। ਦੋਹਰਾ॥ ਗਜਮੁਖਿ ਸਨਮੁਖਿ ਹੋਰ ਹੀ, ਵਿਘਨ ਵਿਮੁਖ ਹ੍ਵੈ ਜਾਤ। ਜਯੋਂ ਪਗ ਪਰਤਿ ਪ੍ਰਯਾਗ ਮਗ, ਪਾਪ ਪਹਾਰ ਬਿਲਾਤ ॥੧॥...ਅੰਤ: ਦੋਹਰਾ। ਗੁਨ ਚਤੁਰਾਈ ਧਨ ਲਹੈ, ਤਲੋ ਕਰੋ ਸਤ ਕੋਇ। ਰੂਪ ਦੀਪ ਹਿਰਦੈ ਧਰੇ, ਮੈਂ ਔਖਧਰ ਕੋਇ॥ ਸੋਰਨਾ॥ ਨਿਜ ਪੁਹਕਰਣਾ ਗਯਾਤ, ਤਿਸਮੈਂ ਗੋਤ ਕਟਾਰਿਯਾ। ਸੁਨ ਪ੍ਰਾਕ੍ਰਿਤ ਕੀ ਬਾਤ, ਤੈਸੇ ਹੀ ਭਾਖਾ ਕਰੀ। ਦੋਹਰਾ॥ ਬਾਵਨ ਬਰਸੀ ਚਾਲ ਸਬ ਜੈਸੀ ਮੇਂ ਮੈਂ ਬੁਧਿ॥ ਭੂਲ ਭੇਦ ਜਾਕੇ ਕਾਹਯੋ ਕਰੋ ਕਬੀਰ ਸੁਧਿ॥ ਸੰਮਤ ਸੜ੍ਹਾਂ ਸੈ ਬਰਸ ਔਰ ਛਿਹਤਰ ਪਾਇ॥ ਭਾਦਰੋਂ ਸੁਦਿ ਦੁਤਿਯਾ ਗੁਰੂ ਭਯੋ ਗ੍ਰੰਥ ਸੁਖਦਾਇ॥ ਇਤਿ ਸ੍ਰੀ ਪਿੰਗਲ ਰੂਪ ਦੀਪ ਭਾਖਾ ਜੈ ਕ੍ਰਿਸਨ ਭੇਜਗ ਕ੍ਰਿਤ ਸੰਪੂਰਨ॥