ਹੱਥ ਲਿਖਤ ਨੰਬਰ-12 ਬਯੰਗਾਰਥ ਬਤੀਸੀਲੇਖਕ : ਕਵੀ ਹਰਨਾਮ ਰਾਇ (ਕਪੂਰਥਲੇ ਵਾਲਾ)ਵੇਰਵਾ : ਪੱਤਰੇ ੧੫੪ ਪ੍ਰਤੀ ਸਫ਼ਾ ੯ ਸਤਰਾਂ; ਲਿਖਤ ਸਾਫ਼ ਤੇ ਸ਼ੁੱਧ।ਸਮਾਂ: ਸੰਮਤ ੧੮੯੫ ਬਿ.।ਲਿਖਾਰੀ : ਨਾਮਾਲੂਮ।ਆਰੰਭ : ੴ ਸ੍ਰੀ ਗਣੇਸਾਯ ਨਮ: ਸ੍ਰੀ ਸੀਤਾ ਚੰਦ ਚਰਣ ਕਮਲੇ ਭਯੋ ਨਮ:। ਅਥ ਸ੍ਰੀ ਨਿਹਾਲ ਸਿੰਘ ਭੁਪਾਲ ਕਾਰਿਤ॥ ਬਯੰਗਾਰਥ ਬਤੀਸੀ ਲਿਖਯਤੇ। ਦੋਹਰਾ॥ ਜੋਗ ਕਲਾ ਉਹ ਜਲਜ ਕਰਿ, ਕੋਸ ਪ੍ਰਕਾਸ ਹੁਲਾਸ । ਧਰਤ ਧਯਾਨ ਜਿਹ ਸੀਯ ਪਤਿ, ਨਮੋ ਪਦਮ ਪਦ ਤਾਸ॥ਅੰਤ: ਸ੍ਵਰਨ ਏ ਪੀਤ ਰੰਗ ਕੇ ਰਹਿਤੇ ਹੈਂ ਸੁੰਦਰ ਗੌਰ ਨਹੀਂ ਹੈ...... ਇਸ ਮਗਰੋਂ ਪੰਨੇ ਗੁੰਮ ਹਨ ਇਸ ਲਈ ਪੋਥੀ ਅਧੂਰੀ ਹੈ।