ਹੱਥ ਲਿਖਤ ਨੰਬਰ 297 ਨਾਂ : ਗੁਰੂ ਸਿੱਖ ਬਿਲਾਸ (ਸਾਰਾਸਾਰ ਬਿਬੇਕ) (ਨਾ-ਮੁਕੰਮਲ)ਲੇਖਕ : ਸੰਤ (ਪ੍ਰੀਤਮ ਦਾਸ ?) ਨਿਰਬਾਣ, ਅੰਮ੍ਰਿਤਸਰੀ।ਪੱਤਰੇ : 39ਵੇਰਵਾ : ਕਾਗ਼ਜ਼ ਕਸ਼ਮੀਰੀ: ਲਿਖਤ ਸਾਫ਼ ਤੇ ਸ਼ੁੱਧ, ਪਰ ਕਿਤੇ ਕਿਤੇ ਕੁਝ ਉਕਾਈਆਂ ਹਾਸ਼ੀਏ ਤੇ ਸੋਧੀਆਂ ਹੋਈਆਂ ਹਨ; ਹਾਸ਼ੀਆਂ ਰੰਗੀਨ ਲਕੀਰਾਂ ਵਾਲਾ; ਖੁਲ੍ਹੇ ਪੱਤਰੇ।ਸਮਾਂ : 19ਵੀਂ ਸਦੀ ਬਿ।ਲਿਖਾਰੀ : ਨਾਮਾਲੂਮ ।ਆਰੰਭ : ੴ ਸਤਿਗੁਰ ਪ੍ਰਸਾਦਿ । ਓ ਤਤ ਸਤ ਸ੍ਰੀ ਪ੍ਰਮਾਤਮਨੇ ਨਮ:। ਅਥ ਗੁਰੂ ਸਿਖਯ ਬਿਲਾਸ ਸਾਰਾਸਾਰ ਬਿਬੇਕ ਪ੍ਰਕਰਨ ਲਿਖ੍ਯਤੇ। ਕੁੰਡਲੀਆ।ਗੁਰ ਗੋਬਿੰਦ ਗਣੇਸ ਪਦ ਪੰਕਜ ਕੇ ਉਰਧਾਰ। ਬਿਘਨ ਹਰਨ ਮੰਗਲ ਕਰਨ, ਬੰਦੋ ਪਾਦ ਉਦਾਰ। ਬਦੋ ਪਾਦ ਉਦਾਰ ਸਰਸ੍ਵਤੀ ਸਹ ਵਰ ਚਰਨਾ। ਆਸੁਰੀ ਸੰਪਤਿ ਹਰਹਿ ਕਰਹਿ ਦੇਵੀ ਕਰ ਕਰਨਾ। ਭਨਤਿ ਸੰਤਿ ਨਿਰਬਾਣ ਮੁਰਾਰੀ ਮਨ ਹਰਿ ਮੁਰ। ਏਹਿ ਬਾਛਤ ਮਮ ਅਰਥ ਅਨਰਥ ਬਿਨਾਸਕ ਗੁਰ ॥1॥ਗੁਰੂ ਨਾਨਕ ਜੀ ਆਦਿ ਲੈ ਦਸਮ ਗੁਰੂ ਪ੍ਰਯੰਤ। ਕਾਇਕ ਬਾਯਕ ਮਾਨਸੀ, ਨਮੋ ਸਰਬ ਗੁਰੂ ਸੰਤ। ਨਮੋ ਸਰਬ ਗੁਰ ਸੰਤ, ਸਰਬ ਕੇ ਜੋ ਹਿਤਕਾਰੀ। ਅਧਿਕਾਰ ਸਹਿਤ ਕੀਏ ਮੁਕਤ, ਅਨਕ ਜਿਹ ਅਨ ਅਧਿਕਾਰੀ। ਭਨਤਿ ਸੰਤ ਨਿਰਬਾਣ, ਸੁ ਬਸ ਕਰਿ ਮੇਰੇ ਉਰ। ਮਤੀ ਗਤੀ ਕਰੇ ਬਿਮਲ, ਸਰਬ ਸੁਖਦਾਇਕ ਗੁਰ ॥2॥ਅੰਤ :ਪੰਚ ਕਰਮ ਇੰਦ੍ਰੀ ਜੋ ਦੇਖ। ਛੇਵਾਂ ਮਨ ਸੰਗ ਤਾ ਕੇ ਪੇਖ। ਕੋਸ ਮਨੋਮਯ ਲਖ ਇਹ ਬੀਰ। ਅਵਯਵ ਏ ਅੰਤ੍ਰਲਿੰਗ ਸਰੀਰ 1435॥ (ਪੱਤਰਾ 1)ਚਿਦਾਭਾਸ ਸਹਿਤ ਏਹ ਦੇਖ। ਕ੍ਰਿਆ ਪ੍ਰਸਪਰ ਮਿਲਿਆ ਪੇਖ। ਦ੍ਰਿਸਟਾਂਤ ਅੰਧ ਪਿੰਗਕ...(ਪੱਤਰਾ 39)ਇਸ ਤੋਂ ਅੱਗੇ ਪੱਤਰੇ ਗੁੰਮ ਹੋਠਣ ਕਰਕੇ ਇਹ ਪੁਸਤਕ ਅਧੂਰੀ ਹੈ। ਵਿਸ਼ਾ ਇਸ ਪੁਸਤਕ ਦਾ ਵੇਦਾਂਤ ਦਰਸ਼ਨ ਹੈ, ਜੋ ਗੁਰ-ਸਿੱਖ ਸੰਬਾਦ ਦੇ ਰੂਪ ਵਿਚ ਕਥਨ ਕੀਤਾ ਹੈ ਤੇ ਕਵੀ ਚੂੰਕਿ ਉਦਾਸੀ ਸਾਧੂ ਸੀ, ਇਸ ਲਈ ਆਪਣੇ ਮਤ ਦੀ ਪੁਸ਼ਟੀ ਲਈ ਉਸ ਨੇ ਥਾਂ ਪਰ ਥਾਂ ਦ੍ਰਿਸ਼ਟਾਂਤ ਵਜੋਂ ਗੁਰਬਾਣੀ ਦੇ ਪ੍ਰਮਾਣ ਵੀ ਦਿੱਤੇ ਹਨ।