ਹੱਥ ਲਿਖਤ ਨੰਬਰ 226

ਕਥਾ ਹੀਰ ਤੇ ਰਾਂਝੇ ਦੀ
ਲੇਖਕ : ਵਾਰਿਸ਼ ਸ਼ਾਹ।
ਵੇਰਵਾ : ਪੱਤਰੇ (੧੧੩ ਤੋਂ ੧੮੪ ਤਕ) ੧੫੪: ਪ੍ਰਤੀ ਸਫਾ ੨੧, ੨੨ ਜਾਂ ੨੩ ਸਤਰਾਂ: ਕਾਗ਼ਜ ਦੇਸੀ ਲਿਖਤ ਸਾਫ ਤੇ ਹਾਸੀਆ ਰੰਗੀਨ ਲਕੀਰਾਂ ਵਾਲਾ; ਜਿਲਦ ਟੁੱਟੀ ਹੋਈ; ਵਿਚਕਾਰੋਂ ੮੩ ਤੋਂ ੧੧੨ ਤਕ ਤੇ ਅੰਤ ਵਿੱਚ ੧੮੫ ਤੋਂ ਬਾਦ ਪੱਤਰੇ ਗੁੰਮ ਹੋਣ ਕਰਕੇ ਪੁਸਤਕ ਅਧੂਰੀ ਹੈ।
ਸਮਾਂ : ਡੇਢ ਕੁ ਸੋ ਸਾਲ ਪੁਰਾਣੀ ਜਾਪਦੀ ਹੈ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਕਥਾ ਹੀਰ ਤੇ ਰਾਂਝੇ ਦੀ ਕ੍ਰਿਤ ਕਵਿ ਵਾਰੇ ਸਾਹ।
ਅੱਵਲ ਹਮਦ ਖੁਦਾਇ ਦਾ ਵਿਰਦ ਕੀਜੈ.
ਅੰਤ : ੧੮੫ ਤੋਂ ਬਾਦ ਪੱਤਰੇ ਗੁੰਮ ਹੋਣ ਕਰਕੇ ਅੰਤਲਾ ਪਾਠ ਨਹੀਂ ਮਿਲਦਾ।