ਹੱਥ ਲਿਖਤ ਨੰਬਰ 241 ਛੰਦ ਰਤਨਾਵਲੀ ਨਾਮ ਮਾਲਾ ਆਦਿ ਸਮੇਤਵੇਰਵਾ : ਪੱਤਰੇ ੧੨੮: ਪ੍ਰਤੀ ਸਫਾ ੯ ਸਤਰਾਂ: ਕਾਗਜ ਦੇਸੀ ਲਿਖਤ ਸਾਫ, ਪਰ ਸਿੱਧੀ ਸਾਦੀ: ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਪੱਤਰੇ ਕਈ ਥਾਵੀਂ ਸਿਉਂਕ ਦੇ ਚੱਟੇ ਹੋਏ, ਜਿਸ ਕਰ ਕੇ ਥਾਂ ਪਰ ਥਾਂ ਛੇਕ ਪਏ ਹੋਏ ਹਨ।ਸਮਾ : ਸੰਮਤ 1877 ਬਿ.ਲਿਖਾਰੀ : ਭਾਈ ਜੱਸਾ ਸਿੰਘ।(ੳ) ਛੰਦ ਰਤਨਾਵਲੀਲੇਖਕ : ਹਰਿ ਰਾਮ ਦਾਸ, ਨਿਰੰਜਨੀ।ਆਰਂਭ : ੴ ਸ੍ਰੀ ਗਣੇਸਾਯ ਨਮ:। ਅਥ ਛੰਦ ਰਤਨਾਵਲੀ ਲਿਖਯਤੇ। ਦੋਹਾ ਛੰਦ॥ ਗੁਰ ਗਨਪਤਿ ਗੋਬਿੰਦ ਕੋ, ਨਾਇ ਸੀਸ ਹਰਿ ਰਾਮ। ਪਿੰਗਲ ਮਤ ਭਾਖਾ ਬਿਖੈ, ਰਚਿਤ ਰੁਚਰ ਪਰਕਾਮ ॥੧॥ (ਪੱਤਰਾ ੧)ਅੰਤ : ਪ੍ਰਥਮ ਛੰਦ ਰਤਨਾਵਲੀ, ਸਾਰਥ ਯਾ ਕੋ ਨਾਮ।ਭੂਖਨ ਭਰਤੀ ਤੇ ਭਯੋ, ਕਹੋ ਦਾਸ ਹਰਿ ਰਾਮ॥ ੧੦੯॥ ਸੰਬਤਿ ਸਰ ਨਵ ਮੁਨਿ ਸਸੀ, ਬਿਤ ਨਵਮੀ ਗੁਰ ਨਾਮ ।ਡਿਡਵਾਨਾ ਦ੍ਰਿਢ ਕੂਪ ਜਹਿ, ਗ੍ਰੰਥ ਜਨਮ ਥਲ ਜਾਨ॥੧੧੦॥ਇਤਿ ਸ੍ਰੀ ਹਰਿ ਰਾਮ ਦਾਸ ਨਿਰੰਜਨੀ ਕ੍ਰਿਤ ਛੰਦ ਰਤਨਾਵਲੀ ਸੰਪੂਰਨੰ॥੧੧੧॥(ਅ) ਨਾਮ ਮਾਲਾ (ਨੰਦ ਦਾਸ)ਆਰੰਭ ;ੴ ਸ੍ਰੀ ਕ੍ਰਿਸਨਾਯ ਨਮ। ਅਥ ਨਾਮ ਮਾਲਾ ਨੰਦ ਦਾਸ ਕ੍ਰਿਤ ਲਿਖਯਤੇ॥ ਦੋਹਰਾ॥ ਤੇ ਨਮਾਮ ਪਰ ਪਰਮ ਗੁਰੂ (ਪੱਤਰਾ੪੫)ਅੰਤ : ਮਾਲਾ ਸਿਕ ਜੋ ਗੁਨਵਤੀ ਜਪਨੀ ਨਾਮ ਕੀ ਕਾਮ।ਜੁ ਨਰ ਕੰਠ ਕਰ ਹੈ ਸੁ ਨਰ, ਹੈ ਹੈ ਛਬਿ ਕੇ ਧਾਮ। ੨੮੨॥ਇਤਿ ਸ੍ਰੀ ਨਾਮ ਮਾਲਾ ਮਾਨੁ ਮੰਜਰੀ ਸੰਪੂਰਣੇ। ਸੁਭਮਸਤੁ। (ਪੱਤਰਾ ੮੭)(ੲ) ਅਨੇਕਾਰਥ (ਨੰਦ ਦਾਸ)ਆਰਂਡ : ੴ ਸ੍ਰੀ ਗਣੇਸਾਯ ਨਮ:। ਅਥ ਅਨੇਕਾਰਥ ਨੰਦ ਦਾਸ ਕ੍ਰਿਤ ਲਿਖਯਤੇ॥ ਦੋਹਰਾ॥ ਜੋ ਪ੍ਰਭ ਜੇਤਰੁ ਜਗਤ ਮੈ.. (ਪੱਤਰਾ ੮੮)ਅੰਤ : ਜੋ ਅਨੇਕਾਰਥ ਪੜ੍ਹੋ, ਅਥਵਾ ਸੁਨੇ ਜੁ ਕੋਇ। ਤਾ ਕੋ ਅਨਕ ਅਰਥ ਇਹੁ, ਪੁੰਨ ਪ੍ਰਾਪਤ ਹੋਇ॥੧੪੬॥ ਇਤਿ ਅਨੇਕਾਰਥ ਨੰਦ ਦਾਸ ਕ੍ਰਿਤ ਸੰਪੂਰਨ। ਸੁਭਮਸਤੁ। (ਪੱਤਰਾ ੧੦੬)(ਸ) ਪਿੰਗਲ ਭਾਖਾ ਰੂਪ ਦੀਪ (ਜੈ ਕ੍ਰਿਸ਼ਨ)ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮ:। ਅਬ ਪਿੰਗਲ ਭਾਖਾ ਰੂਪ ਦੀਪ ਲਿਖਯਤੇ॥ ਦੋਹਰਾ॥ ਸਾਰਦ ਮਾਤਾ ਤੂੰ ਬਗੇ..... (ਪੱਤਰਾ ੧੦੭)ਅੰਤ : ਬਾਵਨ ਬਰਨੀ ਚਾਲ ਸਬ, ਜੈਸੀ ਮੋ ਮੈ ਬੁੱਧ। ਭੂਲ ਭੇਦ ਜਾ ਕੋ ਕਹਯੋ ਕਰੋ ਕਵੀਸੁਰ ਸੁੱਧ॥੫੫॥ ਸੰਬਤ ਸਤਾ ਸੈ ਬਰਖ, ਔਰ ਛਿਹੱਤਰ ਪਾਇ। ਭਾਦੋ ਸੁਦਿ ਦੁਤਿਯਾ ਗੁਰੂ, ਭਯੋ ਗ੍ਰੰਥ ਸੁਖਦਾਇ॥ ੫੬॥ ਇਤਿ ਸ੍ਰੀ ਪਿੰਗਲ ਭਾਖਾ ਸੰਪੂਰਨ ਸੁਭਮਸਤੁ ਸੰਮਤੁ ੧੮੭੭ ਮਹੀਨਾ ਕਤਕ, ਪ੍ਰਵਿਸਟਾ ੨੫, ਸਦੀ ਦਿਨ ਮੰਗਲ ਵਾਰ, ਬਿਤ ਭਾਈ ਦੂਜ, ਪੋਥੀ ਸੰਪੂਰਨ ਹੋਈ। ਲਿਖਤਮ ਭਾਈ ਜਸਾ ਸਿੰਘ ਪਠਨਾਰਥ। ਸੁਭਮਸਤੁ॥ (ਪੱਤਰਾ ੧੨੧)ਇਸ ਤੋਂ ਅੱਗੇ ਪੱਤਰਾ ੧੨੨ ਤੋਂ ੧੨੮ ਤਕ ਮੰਤ੍ਰ ਬਰਨਾਮੇ ਕਾ ਮੰਤ੍ਰ ਸਰਪ ਕਾ, ਮੰਤ੍ਰ ਮਾਸ ਵਿਚ ਸੂਈ ਲੰਘਾਉਣ ਦਾ, ਮੰਤ੍ਰ ਸਿਰ ਦੁਖਣ ਦਾ, ਮੰਤ੍ਰ ਇਸਤ੍ਰੀ ਗਰਭ ਤਥਾ ਪ੍ਰਸੂਤਾ ਦਾ, ਪਾਰਾ ਮਾਰਨ ਦੀ ਬਿਧਿ, ਤਾਂਬਾ ਮਾਰਨ ਦੀ ਬਿਧਿ, ਸੰਖੀਆ ਮਾਰਨ ਦੀ ਬਿਧਿ ਪਾਰੇ ਦੀ ਗੋਲੀ., ਹਲਕਾਏ ਕੁੱਤੇ ਦਾ ਇਲਾਜ, ਸੱਪ ਲੜੇ ਦਾ ਇਲਾਜ, ਇਲਾਜ ਘੋੜੇ ਦਾ, ਦਵਾਇ ਕੁੱਵਤ ਦਾ ਆਦਿ ਦਰਜ ਹਨ।