ਹੱਥ ਲਿਖਤ ਨੰਬਰ 96

ਬ੍ਰਿਤੀ ਪ੍ਰਭਾਕਰ ਗ੍ਰੰਥ
ਲੇਖਕ : ਸਾਧੂ ਨਿਸ਼ਚਲ ਦਾਸ।
ਵੇਰਵਾ : ਪੱਤਰੇ ੪੭੬: ਪ੍ਰਤੀ ਸਫ਼ਾ ੮ ਸਤਰਾਂ: ਖੁਲ੍ਹੇ ਪੱਤਰੇ; ਲਿਖਤ ਲੰਮੇ ਦਾ ਕਰ ਕੇ ਲਿਖੀ ਹੋਈ. ਕਾਗ਼ਜ਼ ਦੇਸੀ; ਲਿਖਤ ਪੁਰਾਣੀ: ਵਿਸ੍ਰਾਮ-ਚਿੰਨ੍ਹ ਤੇ ਕੁਝ ਸਿਰਲੇਖ ਨਾਲ ਸਿਆਹੀ ਨਾਲ ਲਿਖੇ ਹੋਏ।
ਲਿਖਾਰੀ : ਹੀਰਾ ਸਿੰਘ।
ਆਰੰਭ: ਮੁਢਲੇ ਪੱਤਰੇ ਗੁੰਮ ਹੋਣ ਕਰਕੇ ਇਸ ਦਾ ਪਹਿਲਾ ਪਾਠ ਨਹੀਂ ਮਿਲਦਾ।
ਅੰਤ: ਅਗਯਾਨ ਸਹਿਤ ਭਾਭਾਵ ਰੂਪ ਪ੍ਰਪੰਚ ਐ ਤਾ ਕੀ ਨਿਬ੍ਰਿਤਿ ਸਕਲ
ਅਨਿਰਵਚਨੀਯ ਹੈ। ਤਿਨ ਸਰਬ ਕਾ ਅਧਿਸ਼ਾਨ ਰੂਪ ਬਾਧ ਹੋਯਕੇ ਨਿਰਦੈਤ ਸਰੂਪ ਪਰਮਾਨੰਦ ਰੂਪ ਪਰਮ ਪੁਰਖਾਰਥ ਮੇਛ ਹੈ।
ਇਤਿ ਸ੍ਰੀ ਮਤਿ ਨਿਸਚਲ ਦਾਸ ਸੈਗਯਕ ਸਾਧੂ ਬਿਰਚਿਤੇ ਬ੍ਰਿਤਿ ਪ੍ਰਭਾਕਰੇ
ਜੀਵੇਸ਼੍ਵਰ ਸਰੂਪ ਨਿਰੂਪਣ ਪੂਰਬਕ ਪ੍ਰਯੋਜਨ ਨਿਰੂਪਣੇ ਨਾਮ ਅਸਟਮ: ਪ੍ਰਕਾਸ਼॥ ੮॥
ਅਸ਼੍ਰਮ ਪ੍ਰਕਾਸ਼ ਕੇ ਸਲੋਕੋ ਕੀ ਸੰਖਯਾ ੧੯੮੦॥ ਸੰਗ੍ਰਹ ਸੰਖਯਾ ੯੭੬੨॥ ੨॥
ਕੀਰਤ ਨੇਤ੍ਰ ਗ੍ਰਹ ਸਸੀ, ਸਪਟਮ ਸਾਢ ਉਜਾਸ।
ਬ੍ਰਿਤਿ ਪ੍ਰਭਾਕਰ ਗ੍ਰੰਥ ਕੋ ਉਪਜਯੋ ਪੂਰਣ ਪ੍ਰਕਾਸ਼ ॥੧॥
ਤਾਰਾ ਗਢ ਬੂੰਦੀ ਨਗਰ, ਅਧਿਪਤਿ ਰਾਜਾ ਰਾਮ।
ਜਿਨ ਕਾਸੀ ਮੈਂ ਕਰਿ ਸਭਾ, ਪਾਯੋ ਬਿਦ੍ਰਤ ਨਾਮ॥੨॥
ਸੂਖਮ ਬਿਚਾਰਕ ਨਿਪੁਨ ਮਤਿ, ਧਰਮ ਧੁਰੰਧਰ ਏਕ।
ਸਕਲ ਸਾਸਤ੍ਰ ਅਵਗਾਹਿ ਲਖ, ਹਿਯ ਕਿ ਅਦਯ ਟੇਕ॥੩॥
ਤਿਨ ਬੁਲਾਇ ਨਿਜ ਸ੍ਰਵਣ ਹਿਤ, ਨਿਸਚਲ ਦੇ ਬਰਖ ਪਾਸ।
ਰਾਖਯੋ ਤਿਹ ਅਵਸਰ ਮਿਲੇ, ਕੀਏ ਅਸਟ ਪ੍ਰਕਾਸ॥੪॥
ਜੋ ਸਠ ਕਾਮੀ ਕੁਟਿਲ ਨਰ, ਲੋਭੀ ਲੰਪਟ ਕੂਰ।
ਤੇ ਯਹਿ ਗਯਾਨ ਸਮੀਪ ਨਹਿ ਰਹੇ ਦੂਰ ਬਹੁ ਦੂਰ ॥੫॥
ਦਸਤਖਤ ਹੀਰਾ ਸਿੰਘ ਲਿਖਾਰੀ ਕੇ॥ ਦੋ॥
ਬ੍ਰਿਤਿ ਪ੍ਰਭਾਕਰ ਗ੍ਰੰਥ ਯਹ, ਲਿਖਯੋ ਸੁ ਹਿਤ ਚਿਤ ਲਾਇ।
ਭੁਲ ਚੂਕ ਹਮਰੀ ਬਹੁਤ, ਤੁਮ ਹੀ ਲੇਹੁ ਬਨਾਇ॥ ਸਾਲ ੧੯੨੨॥
ਇਸ ਪੁਸਤਕ ਦੇ ਲੇਖਕ ਸਾਧੂ ਨਿਸ਼ਚਲ ਦਾਸ ਜੀ ਬਿਕ੍ਰਮ ਦੀ ਵੀਹਵੀਂ ਸਦੀ ਦੇ ਆਰੰਭ ਵਿਚ ਹੋਏ ਹਨ। ਪਹਿਲਾਂ ਉਨ੍ਹਾਂ ਨੇ ਵਿਚਾਰ ਸਾਗਰ ਤੇ ਪਿਛੋਂ ਬ੍ਰਿਤੀ ਪ੍ਰਭਾਕਰ ਦੀ ਰਚਨਾ ਕੀਤੀ। ਬ੍ਰਿਤੀ ਪ੍ਰਭਾਕਰ ਦੇ ਰਚੇ ਜਾਣ ਦਾ ਸਾਲ, ਜਿਵੇਂ ਕਿ ਉਪਰੋਕਤ ਦੋਹੇ ਤੋਂ ਜ਼ਾਹਰ ਹੁੰਦਾ ਹੈ, ੧੯੨੦ ਬਿ. ਹੈ। ਇਸ ਤੋਂ ਇਲਾਵਾ ਇਸ ਲਿਖਤ ਤੋਂ ਇਹ ਵੀ ਪਤਾ ਲਗਦਾ ਹੈ ਕਿ ਸਾਧੂ ਨਿਸ਼ਚਲ ਦਾਸ ਜੀ ਤਾਰਾ ਗੜ੍ਹ (ਬੂੰਦੀ) ਦੇ ਰਈਸ ਰਾਜਾ ਰਾਮ ਪਾਸ ਦੇ ਸਾਲ ਰਹੇ ਸਨ ਤੇ ਉਥੇ ਹੀ ਉਨ੍ਹਾਂ ਨੇ ਇਸ ਗ੍ਰੰਥ ਦੀ ਰਚਨਾ ਕੀਤੀ ਸੀ।