ਹੱਥ ਲਿਖਤ ਨੰਬਰ-44 ਅਸ੍ਵ ਸੰਘਤਾ ਪ੍ਰਕਾਸ਼ਲੇਖਕ : ਸੰਤ ਅਮੀਰ ਦਾ, ਅੰਮ੍ਰਿਤਸਰੀ।ਵੇਰਵਾ : ਪੱਤਰੇ ੯੨; ਪ੍ਰਤੀ ਸਫ਼ਾ ੧੬ ਸਤਰਾਂ: ਲਿਖਤ ਸ਼ੁੱਧ ਤੇ ਸਾਫ਼ ਹਾਸ਼ੀਆ ਪੈਣਾ ਪੌਣਾ ਇੰਚ; ਹਰੇਕ ਸਫ਼ੇ ਤੋਂ ਇਕ ਕਾਲੀ ਤੇ ਦੋ ਲਾਲ ਸਿੱਧੀਆਂ ਲਕੀਰਾਂ: ਕਾਗ਼ਜ਼ ਦੇਸੀ।ਸਮਾਂ : ਭਾਦੋਂ ਸੁਦੀ, ਸੋਮਤ ੧੯੧੯ ਬਿ.।ਲਿਖਾਰੀ : ਨਾਮਾਲੂਮ।ਆਰੰਭ : (ਪਹਿਲੇ ਛੇ ਪੱਤਰੇ ਤਤਕਰੇ ਦੇ ਇਸ ਤੋਂ ਪਿਛੋਂ ਅਸਲ ਪੁਸਤਕ ਦਾ ਮੁੱਢ ਤੁਰਦਾ ਹੈ) ੴ ਸਤਿਗੁਰੂ ਪ੍ਰਸਾਦਿ। ਅਥ ਸ੍ਰੀ ਅੱਸ਼ਵ ਸੰਘਤਾ ਪ੍ਰਕਾਸ਼ ਅੰਮੀਰ ਦਾਸ ਤਪੱਸੀ ਕ੍ਰਿਤ ਲਿਖਯਤੇ॥ ਦੋਹਾ॥ਸ੍ਰੀ ਗਣਪਤਿ ਸਬ ਬਿਧਿ ਸੁਖਦ, ਬੱਕ ਤੁਂਡ ਅਤਿ ਕਾਇ। ਰਿੱਧ ਸਿੱਧ ਸੇਵਤ ਚਰਨ, ਸੋ ਸਦ ਹੋਹੁ ਸਹਾਇ॥੧॥ਸ੍ਰੀ ਤੜਿਤਾ ਘਨ ਘਨ ਤੜਿਤ, ਬਿਹਰਦ ਜਮੁਨਾ ਤੀਰ। ਰਸ ਬਰਸਤ ਤਿਨ ਚਰਨ ਕੇ, ਨਮੋ ਨਮੋ ਸਦ ਬੀਰ॥੨॥ਸੰਕਰ ਛੰਦ।ਇਹ ਗ੍ਰੰਥ ਸ੍ਰੀ ਸੰਘਤਾ ਅਸਵ ਪ੍ਰਕਾਸ਼ ਬਰਨਨ ਹੋਤ। ਜੇ ਪੁਰਾਨ ਮੁਨਿ ਮਤਿ ਆਨਿ ਇਤਿ ਸਭ ਭਾਂਤਿ ਕਰੋ ਉਦੋਤ। ਜਿਨ ਨਿਪਨਿ ਅਸਨਿ ਮੈ ਰੁਚਿਰ ਰੁਚਿ ਅਰ ਗੁਨੀ ਜਨ ਹੇਤ। ਤਿਨ ਲਿਯੇ ਰਚਨਾ ਸੁਗਮ ਕਰਿ ਕਰਿ ਜਨ ਅਮੀਰ ਸਚੇਤ ॥੩॥ਅੰਤ : ਦੀਪਤ ਦਿਪਤ ਦਿਗੰਤ ਲੋ, ਨਿਰਖਿ ਪਰਸਪਰ ਲੋਭ।ਬਿਰਹਤ ਮਰਕਤ ਕਨਕ ਪਰ ਕਨਕ ਮਰਕਤੈ ਸੋਭ ॥੪੧॥ ਚੌਪਈ। ਇਹ ਸ੍ਰੀ ਅੱਸਵ ਪ੍ਰਕਾਸ਼ ਪ੍ਰਕਾਸ। ਕੀਨੋ ਜਨ ਅਮੀਰ ਸੁਖ ਰਾਸ। ਜਦ ਕੁਲ ਕਮਲ ਬਿਨੋਂ ਇਹ ਸੁਨੋ। ਪਢਤ ਸੁਨਤ ਹੈ ਸੁਖ ਬਹੁ ਗੁਨੋ। ੪੨। ਇਤਿ ਸ੍ਰੀ ਮਤ ਸ੍ਰੀ ਅਸਵ ਸੰਘਤਾ ਪ੍ਰਕਾਸੇ ਅਮੀਰ ਦਾਸ ਤਪਸੀ ਬਿਰਚਤੇ ਗੁੱਗਲਾਦਿ ਦੈਨ ਬਿਧਿ ਔ ਗ੍ਰੰਬ ਸਮਾਪਤੀ ਨਾਮ ਪੰਚਮੋ ਪ੍ਰਕਾਸ:। ੫। ਸੁਭੰ ਭੂਯਾਤ। ਸ੍ਰੀ ਜੁਗਲ ਕਿਸੋਰਾਯ ਨਮ:। ਸਮਾਪਤੰ।ਇਸ ਪੁਸਤਕ ਵਿਚ ਘੋੜਿਆਂ ਦੀ ਚਿਕਿਸਤਾ ਦੱਸੀ ਗਈ ਹੈ।