ਹੱਥ ਲਿਖਤ ਨੰਬਰ 171 ੨੪. ਰੂਪ ਦੀਪ ਪਿੰਗਲ ਤੇ ਭਾਖਾ ਭੂਖਣਵੇਰਵਾ : ਪੱਤਰੇ ੨੦; ਪ੍ਰਤੀ ਸਫ਼ਾ ੨੦ ਸਤਰਾਂ: ਕਾਗ਼ਜ਼ ਕਸ਼ਮੀਰੀ ਸਿਆਹੀ ਕਾਲੀ: ਸਿਰਲੇਖ ਤੇ ਅੰਕ ਲਾਲ ਸਿਆਹੀ ਨਾਲ ਲਿਖੋ ਹੋਏ; ਲਿਖਤ ਸਾਫ ਤੇ ਸ਼ੁੱਧ: ਹਾਸ਼ੀਆ ਰੰਗੀਨ ਲਕੀਰਾਂ ਵਾਲਾ।ਲਿਖਾਰੀ : ਨਾਮਾਲੂਮ।ਸਮਾਂ : ਨਾਮਾਲੂਮ।(ੳ) ਰੂਪ ਦੀਪ ਪਿੰਗਲ-ਕਵੀ ਜੈ ਕ੍ਰਿਸ਼ਨਆਰੰਭ : ੴ ਸਤਿਗੁਰ ਪ੍ਰਸਾਦਿ । ਸ੍ਰੀ ਗਣੇਸ਼ਾਯ ਨਮ:। ਸ੍ਰੀ ਸਰਸਵਤਯੋ ਨਮ:। ਅਥ ਰੂਪ ਦੀਪ ਪਿੰਗਲ ਭਾਖਾ ਲਿਖਯਤੇ॥ ਦੋਹਰਾ॥ ਸਾਰਦ ਮਾਤਾ ਤੂੰ ਬਰੀ, ਸੁਬੁਧਿ ਦੇਹੁ ਦਰਹਾਲ।ਅੰਤ : ਸੰਮਤ ਸਤ੍ਰ ਸੈ ਬਰਸ, ਔਰ ਛਿਹਤਰ ਪਾਇ। ਭਾਦਰੋਂ ਸੁਦਿ ਦੁਤੀਯਾ ਗੁਰੂ, ਭਯੋ ਗ੍ਰੰਥ ਸੁਖਦਾਇ॥ ੭੧॥ ਸੋਰਠਾ॥ਇਤ ਸ੍ਰੀ ਪਿੰਗਲ ਰੂਪ, ਦੀਪ ਭਾਖਾ ਜੈ ਕ੍ਰਿਸ਼ਨ। ਭੋਜਗਿ ਕ੍ਰਿਤ ਗੁਨ ਰੂਪ, ਸੰਪੂਰਨ ਭੀ ਮੋਦ ਯੁਤ॥ ੭੨॥ ਸੰਪੂਰਨੰ॥(ਅ) ਭਾਖਾ ਭੂਖਣ ਮਹਾਰਾਜਾ ਜਸਵੰਤ ਸਿੰਘਵੇਰਵਾ : ਪੱਤਰੇ ੧੬ਸਮਾਂ : . ਨਿਸ਼ਚਿਤ ਨਹੀਂ।ਲਿਖਾਰੀ : ਨਾਮਾਲੂਮ।ਆਰੰਭ : ੴ ਵਾਹਗੁਰੂ ਜੀ ਕੀ ਫਤਹ॥ ਸ੍ਰੀ ਗਣੇਸਾਯ ਨਮ:॥ ਅਬ ਭਾਖਾ ਭੂਖਣ ਰਾਜਾ ਜਸਵੰਤ ਸਿੰਘ ਕ੍ਰਿਤ ਲਿਖਯਤੇ।ਦੋਹਰਾ॥ ਵਿਘਨ ਹਰਨ ਤੁਮ ਹੋ ਸਦਾ ਗਣਪਤਿ ਹੋਹੁ ਸਹਾਇ॥... (ਪੱਤਰਾ ੧)ਅੰਤ : ਭਾਖਾ ਭੂਖਣ ਗ੍ਰੰਥ ਕੋ, ਜੋ ਦੇਖੈ ਚਿਤ ਲਾਇ। ਬਿਬਿਧ ਅਰਥ ਪਦ ਸਹਿਤ ਸਭ, ਸਮਝੋ ਸਭੈ ਬਨਾਇ॥੨੧੬॥ ਇਤਿ ਸ੍ਰੀ ਮਹਾਰਾਜ ਜਸਵੰਤ ਸਿੰਘ ਬਿਰਚਿਤੇ ਭਾਸ਼ਾ ਕੁਸਣ ਸਮਾਪਤ॥੧॥ ਹਰੇ॥ ਹਰੇ ॥ (ਪੱਤਰਾ ੧੬)ਇਸ ਤੋਂ ਅੱਗੇ ਇਕ ਕਬਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦੇ ਸੰਬੰਧ ਵਿਚ ਹੈ, ਜੋ ਇਸ ਪੁਸਤਕ ਨਾਲ ਸੰਬੰਧ ਨਹੀਂ ਰਖਦਾ।