ਹੱਥ ਲਿਖਤ ਨੰਬਰ-17 ਰਸ ਪ੍ਰਬੋਧਲੇਖਕ : ਗੁਲਾਮ ਨਬੀ 'ਰਸਲੀਨ'।ਵੇਰਵਾ : ਪੱਤਰੇ ੪੫. ਪ੍ਰਤੀ ਸਫ਼ਾ ੧੩ ਸਤਰਾਂ: ਕਾਗ਼ਜ਼ ਦੇਸੀ; ਲਿਖਤ ਸ਼ੁੱਧ ਤੇ ਸਾਫ਼ ਹਾਸ਼ੀਆ ਲਕੀਰਾਂ ਵਾਲਾ।ਸਮਾਂ : ਚੇਤ ਸੁਦੀ ੬, ਦਿਨ ਬੁੱਧ ਵਾਰ, ਸੰਮਤ ੧੭੯੮ ਬਿ.।ਸਥਾਨ : ਬਿਲਗ੍ਰਾਮ, ਸ੍ਰੀਨਗਰ (ਕਸ਼ਮੀਰ)।ਲਿਖਾਰੀ : ਨਾਮਾਲੂਮ।ਆਰੰਭ : ੴ ਸ੍ਰੀ ਗਣੇਸ਼ਾਯ ਨਮ:॥ ਅਥ ਰਾਸ ਪ੍ਰਬੋਧ ਲਿਖਯਤੇ॥ ਦੋਹਾ॥ ਅਲਹ ਨਾਮ ਛਬਿ ਦੇਤ ਯਹ,ਗ੍ਰੰਥਨ ਕੇ ਸਿਰ ਆਇ। ਜਯੋ ਰਾਜਨ ਕੀ ਮੁਕਟ ਤੇ, ਅਤਿ ਸੋਭਾ ਸਰਸਾਇ॥੧॥ਅੰਤ : ਪੱਤਰਾ ੪੫ ਤੋਂ ਅੱਗੇ ਇਸ ਦਾ ਕੁਝ ਭਾਗ ਗੁੰਮ ਹੈ, ਇਸ ਲਈ ਅੰਤਲਾ ਪਾਠ ਨਹੀਂ ਮਿਲਦਾ।ਇਸ ਪੁਸਤਕ ਵਿਚ ਕਵੀ ਗੁਲਾਮ ਨਬੀ 'ਰਸਲੀਨ' ਨੇ ਕਵਿਤਾ ਦੇ ੯ ਰਸ, ਨਾਇਕਾ ਭੇਦ, ਹਾਵ ਭਾਵ ਆਦਿ ਦਾ ਵਰਣਨ ਬੜੇ ਸੁਚੱਜੇ ਢੰਗ ਨਾਲ ਕੀਤਾ ਹੈ। ਸ਼ਬਦ-ਚੋਣ ਤੇ ਬੋਲੀ ਇਸ ਪੁਸਤਕ ਦੀ ਪ੍ਰਸ਼ੰਸਾ ਜੋਗ ਹੈ। ਇਹ ਪੁਸਤਕ ਇਕ ਵੇਰ ਨਾਗਰੀ ਅੱਖਰਾਂ ਵਿਚ ਛਪ ਚੁੱਕੀ ਹੈ ।