ਹੱਥ ਲਿਖਤ ਨੰਬਰ 58

ਵੇਦਾਂਤ ਗ੍ਰੰਥ (ਅਧੂਰਾ)
ਲੇਖਕ : ਨਾਮਾਲੂਮ।
ਵੇਰਵਾ : ਪੱਤਰੇ ੮: ਪ੍ਰਤੀ ਸਫਾ ਸਤਰਾਂ: ਕਾਗਜ ਦੇਸੀ; ਲਿਖਤ ਸਾਫ ਤੇ ਸ਼ੁੱਧ ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ: ਖਲ੍ਹੇ ਪਤਰੇ
ਸਮਾਂ : ਨਾਮਾਲੂਮ।
ਲਿਖਾਰੀ : ਨਾਮਾਲੂਮ ।
ਆਰੰਭ ; ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮ:॥ ਭੁਜੰਗ ਛੰਦ ॥
ਗਣੰ ਨਾਥ ਦਾਤੇ ਨਮੋ ਪਾਦ ਕੰਜੰ। ਸਦਾ ਸੋਖਯਕਾਰ ਅਲੰ ਦ੍ਵੈਤ ਭੰਜੰ।
ਸਦਾ ਦੇਵ ਸੇਵੇਂ ਉਰੇ ਓਟ ਜਾਨੇ। ਧਰੇਂ ਭੇਟ ਆਗੇ ਨਮੋ ਪਾਦ ਠਾਨੇ॥੧
ਅੰਤ : ਜੀਵ ਈਸ ਨਿਖਲ ਕੋ ਭੇਦ। ਸਤਿ ਨਿਵਾਰੇ ਕਹੇ ਅਭੇਦ।
ਭੇਦ ਬਖਾਨੇ ਸ਼ੁਤਿ ਬਿਰੋਧ। ਤਾਹੀ ਕੋ ਨੀਕੇ ਉਰ ਸੋਧ ॥੧੨੭॥
ਜਾਤੇ ਭੇਦ ਨ ਦੋਨੋ…..
(ਪੱਤਰਾ ੮)
ਇਸ ਤੋਂ ਅੱਗੇ ਪੱਤਰੇ ਗੁਮ ਹੋਣ ਕਰਕੇ ਅੰਤਲਾ ਪਾਠ ਨਹੀਂ ਮਿਲਦਾ ਤੇ ਇਹ ਵੀ ਪਤਾ ਨਹੀਂ ਲਗਦਾ ਕਿ ਇਸ ਪੁਸਤਕ ਦਾ ਅਸਲ ਨਾਮ ਕੀ ਹੈ।