ਹੱਥ ਲਿਖਤ ਨੰਬਰ 60

ਜੰਗ ਨਾਮਾ ਇਮਾਮ ਹੁਸੈਨ (ਫ਼ਾਰਸੀ ਅੱਖਰ)
ਲੇਖਕ : ਕਵੀ ਮੁਕਬਲ।
ਵੇਰਵਾ : ਪੱਤਰੇ ੩੫; ਪ੍ਰਤੀ ਸਫ਼ਾ ਔਸਤ ੧੬ ਸਤਰਾਂ: ਕਾਗਜ਼ ਦੋਸੀ ਮੋਟਾ, ਖੁਰਦਰਾ: ਹਾਸ਼ੀਆ ਰੰਗੀਨ (ਲਕੀਰਾਂ ਵਾਲਾ): ਕਈ ਥਾਂਵੇਂ ਲਾਲ ਸਿਆਹੀ ਨਾਲ ਇਬਾਰਤ ਲਿਖੀ ਹੋਈ, ਪਰ ਖ਼ਤ ਸਿੱਧਾ ਸਾਦਾ।
ਸਮਾਂ: ੧੮ਵੀਂ ਸਦੀ ਈਂ।
ਲਿਖਾਰੀ : ਇਕ ਫ਼ਕੀਰ, ਜਿਸ ਦਾ ਨਾਮ ਕਲਮ ਫੇਰ ਕੇ ਮਿਟਾਇਆ ਹੋਇਆ ਹੈ।
ਆਰੰਭ : ਮੁੱਢਲੇ ਪੱਤਰੇ ਗਵਾਚੇ ਹੋਣ ਕਰਕੇ ਸ਼ੁਰੂ ਦਾ ਪਾਠ ਨਹੀਂ ਮਿਲਦਾ।
ਅੰਤ : ਮਾਰੀ ਏਸ ਜਹਾਨ ਥੀ, ਕਰ ਕੇ ਮੁੱਸਲਮਾਨ।
ਕਮਲਾ ਬੰਦਿਆਂ ਯਾਦ ਕਰ, ਮੁਸ਼ਕਲ ਹੋਗ ਅਸਾਨ।
(ਅਰਬੀ ਵਿਚ) ਲਾ ਇਲਾਹਾ ਇਲਿੱਲਾਹ ਮੁਹੰਮਦ ਰਸੂਲਿੱਲਾਹ। ਤਮਤ ਤਮਾਮ
ਸ਼ੁਦ ਜੰਗ ਨਮਾ ਹਜ਼ਰਤ ਇਮਾਮ ਹਸਨ ਹੁਸੈਨ-ਬ ਦਸਤਖ਼ਤ ਫ਼ਕੀਰ ਹਕੀਰ ਪੁਰ ਤਕਸੀਰ ਸਆਦਤ ਆਗਾਹ ਕੌਮ ਫ਼ਕੀਰ ਉਰਫ਼ ਨਾਮਾਲੂਮ ਸਾਕਿਨ
ਮੌਜ਼ਿਆ.. ਇਲਾਕਾ ਥਾਣਾ ਮਾਹਲ ਪੁਰ ਤਮ ਤਮ ਤਮ ਸ਼ੁੱਦਹ ਬ-ਦਸਤਖਤ ਫ਼ਕੀਰ ਸੁਲਤਾਨ ਸ਼ਾਹ।
ਇਸ ਤੋਂ ਅੱਗੇ ਤਿੰਨ ਸਫ਼ਿਆਂ ਉਤੇ ਸ਼ਜਰਾ ਸ਼ਰੀਫ਼ ਚਿਹਲ ਤਨ (ਸਾਈ ਲੋਕਾਂ) ਦਾ ਲਿਖਿਆ ਹੋਇਆ ਹੈ।