ਹੱਥ ਲਿਖਤ ਨੰਬਰ-8 ਚਰਿਤ੍ਰੋਪਾਖਯਾਨ (ਤ੍ਰਿਯਾ ਚਰਿਤ੍ਰ)(ੳ) ਵਾਰਾਂ ਗਿਆਨ ਰਤਨਾਵਲੀ (ਕਬਿੱਤ ਸਵੈਯੇ ਸਮੇਤ)(ਅ) ਕਬਿੱਤ ਸਵੈਯੇਲੇਖਕ : ਕਵਿ ਰਾਮ, ਸ਼ਯਾਮ।ਵੇਰਵਾ : ਪੱਤਰੇ ੬੪੭ ਪ੍ਰਤੀ ਸਫ਼ਾ ੮ ਸਤਰਾਂ; ਲਿਖਤ ਪ੍ਰਾਚੀਨ, ਪਰ ਸਿੱਧੀ ਸਾਦੀ ਲਕੀਰਾਂ ਵਾਲਾ (ਤਿੰਨ ਤਿੰਨ ਲਕੀਰਾਂ ਵਿਚੋਂ ਦੋ ਦੋ ਲਾਲ ਤੇ ਇਕ ਇਕ ਕਾਲੀ); ਪੁਸਤਕ ਆਦਿ-ਅੰਤ ਦੋਹਾਂ ਪਾਸਿਆਂ ਤੋਂ ਅਧੂਰੀ।ਸਮਾਂ : ਨਿਸ਼ਚਿਤ ਨਹੀਂ।ਲਿਖਾਰੀ-ਨਾਮਾਲੂਮ।ਆਰੰਭ : ਸ਼ੁਰੂ ਦੇ ੪੧ ਪੱਤਰੇ ਗਵਾਚੇ ਹੋਣ ਕਰ ਕੇ ਇਸ ਦਾ ਮੁੱਢਲਾ ਪਾਠ ਨਹੀਂ ਮਿਲਦਾ।ਅੰਤ : ਚਰਿਤ੍ਰ ਨੰ. ੪੦੪ ਤੇ ਛੰਦ-ਅੰਕ ੩੬੨ ਦੀਆਂ ਅੰਤਲੀਆਂ ਦੋ ਤੁਕਾਂ ਤੋਂ ਲੈ ਕੇ ਬਾਕੀ ਦੇ ਸਾਰੇ ਪੱਤਰੇ ਗੁੰਮ ਹਨ, ਇਸ ਲਈ ਅੰਤਲਾ ਪਾਠ ਨਹੀਂ ਮਿਲਦਾ। ਇਸ ਪੁਸਤਕ ਵਿਚ ਇਸਤਰੀਆਂ ਤੇ ਪੁਰਸ਼ਾਂ ਦੇ ੪੦੪ ਚਰਿਤ੍ਰ ਲਿਖੇ ਹਨ।