ਹੱਥ ਲਿਖਤ ਨੰਬਰ 86

ਨਾਮਾ ਮਾਲਾ ਪੁਰਾਣ (ਸ਼ਸਤ੍ਰ ਨਾਮ ਮਾਲਾ)
ਲੇਖਕ : ਪਾਤਸ਼ਾਹੀ ੧੦ (?)
ਵੇਰਵਾ : ਪੱਤਰੇ ੧੩੫; ਪ੍ਰਤੀ ਸਫ਼ਾ ੯ ਸਤਰਾਂ: ਪ੍ਰਾਚੀਨ ਲਿਖਤ: ਹਾਸ਼ੀਆ ਤਿੰਨ ਲਕੀਰਾਂ ਵਾਲਾ ਰੰਗੀਨ (ਇਕ ਇਕ ਇੰਚ) ਲਿਖਤ ਸ਼ੁੱਧ ਤੇ ਸਾਫ਼: ਕਾਗ਼ਜ਼ ਦੇਸੀ ਕਿਰਮ ਖ਼ੁਰਦਾ, ਜਿਸ ਕਰਕੇ ਆਰ ਪਾਰ ਛੇਕ ਪਏ ਹੋਏ ਹਨ।
ਸਮਾਂ : ੧੮ਵੀਂ ਸਦੀ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਭਗਉਤੀ ਜੀ ਸਹਾਇ। ਅਥ ਨਾਮ ਮਾਲਾ ਪੁਰਾਣ
ਲਿਖਯਤੇ ਪਾਤਸ਼ਾਹੀ ॥੧੦॥ ਦੋਹਰਾ॥
ਸਾਂਗ ਸਰੋਹੀ ਸੈਫ ਅਸਿ, ਤੀਰ ਤੁਪਕ ਤੁਰਵਾਰਿ।
ਸਤਾਂਤਕ ਕਵਚਾਂਤਕਰ, ਕਰਿਯਹਿ ਰੱਛ ਹਮਾਰ ॥੧॥ ਦੋਹਰਾ॥
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ।
ਸੈਫ਼ ਸਰੋਹੀ ਸੈਹਥੀ, ਇਹੈ ਹਮਾਰੇ ਪੀਰ ॥੩॥
ਅੰਤ : ਸਿਰ ਪਰ ਬਾਣ ਪਰ ਅਰ ਪਦ ਪ੍ਰਿਥਮ ਭਣੀਜੀਐ।
ਤੀਨ ਬਾਰ ਪਤਿ ਸਬਦ ਤਵਨ ਪਰ ਦੀਜੀਐ। ਅਰ.....
ਇਸ ਤੋਂ ਅੱਗੇ ਪੱਤਰੇ ਗੁੰਮ ਹਨ, ਜਿਸ ਲਈ ਅੰਤਲਾ ਪਾਠ ਨਹੀਂ ਮਿਲਦਾ।