ਹੱਥ ਲਿਖਤ ਨੰਬਰ-3 (ੳ) ਪੁਰਾਤਮ ਕਥਾ ਸਤਿਜੁਗ ਕੀ(ਅ) ਉਦਾਸੀ ਰਾਜੇ ਗੋਪੀ ਚੰਦ ਕੀ(ੲ) ਕਾਨ੍ਹ ਭਗਵਾਨ ਕੀ ਵਾਰਲੇਖਕ : ਨਾਮਾਲੂਮ।ਵੇਰਵਾ : ਪੱਤਰੇ ੫੨: ਪ੍ਰਤੀ ਸਫਾ ਐਸਤ ਸਤਰਾਂ ੯: ਹਰੇਕ ਸਕੇ ਤੇ ਦੋਹੀਂ ਪਾਸੀਂ ਹਾਸੀਆਂ ਛੱਡਣ ਲਈ ਤਿੰਨ ਤਿੰਨ ਲਕੀਰਾਂ-ਇਕ ਕਾਲੀ, ਦੂਜੀ ਲਾਲ ਤੇ ਤੀਜੀ ਫੋਰ ਕਾਲੀ: ਹਾਸ਼ੀਆ ਦੋਹੀਂ ਪਾਸੀਂ ਅੱਧਾ ਅੱਧਾ ਵਿੱਚ, ਪਹਿਲਾ ਪੱਤਰਾ ਲਾਲ ਤੋਂ ਕਾਲੀ ਸਿਆਹੀ ਨਾਲ ਲਿਖਿਆ ਹੋਇਆ ਤੇ ਬਾਕੀ ਹਰੇਕ ਸਫੇ ਦੇ ਵਿਸ਼ਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ; ਲਿਖਤ ਸਿੱਧੀ ਸਾਦੀ ਤੇ ਅਸ਼ੁੱਧ ਲਿਖਾਰੀ-ਭਾਈ ਬੁੱਧ ਸਿੰਘ ਫਤਿਹਾਬਾਦੀਆਸਮਾਂ: ੧੮ ਵਸਾਖ, ਸੰਮਤ ੧੮੮੫ ਬਿ.।ਆਰੰਭ : ੴ ਸਤਿਗੁਰ ਪ੍ਰਸਾਦਿ। ਤੂੰ ਪ੍ਰਸਾਦਿ। ਓ ਭਗਵਤੀ ਸਹਾਇ। ਪੁਰਾਤਮ ਕਥਾ ਸਤਿਜੁਗ ਕੀ ਹੈ। ਜਬ ਰਾਜੈ ਜਨਮੇਜੇ ਕਉ ਅਠਾਰਾ (ਕੁਸਟ ਹੁਏ)। ਬ੍ਰਾਹਮਣ ਮਾਰਤੇ ਕੁਸਟਿ ਉਤਾਰਣੇ ਕੇ ਤਾਈਂ। ਬਿਆਸ ਗੁਸਾਈ ਲਾਗਾ ਕਥਾ ਸੁਣਾਵਣੇ। ਕਥਾ ਤੇਰਵੀਂ ਸਤਿਜੁਗ ਕੀ। ਬ੍ਰਹਮੇ ਕਾ ਬੇਟਾ ਉਦਿਆਲਕ ਰਖੀਸਰੁ ਤਪਸਿਆ ਕਰਤਾ ਥਾ। ਛਿ (ਆ) ਸੀ ਹਜਾਰ ਵਰਖ ਤਪਸਿਆ ਕਰਤਿਆਂ ਗੁਜਰੀ ਆਰਜਾ।ਅੰਤ : ਜੋ ਨਾਸਕੇਤ ਕੀ ਕਥਾ ਸੁਣੇ ਚਿਤ ਲਾਇ ਕਰਿ ਜਿਸ ਨਮਿਤ ਸੁਣੇ ਸੋ ਪੁਤ੍ਰ ਕਾ ਫਲੁ ਪਾਵੈ। ਜੋ ਧਨ ਕੀ ਨਮਿਤ ਸੁਣੇ ਤਿਸ ਕਉ ਧਨ ਪ੍ਰਾਪਤ ਹੋਵੈ। ਜੋ ਮੂਰਖ ਵਿਦਿਆ ਕੀ ਨਮਿਤ ਸੁਣੇ ਤਿਸ ਕਉ ਵਿਦਿਆ ਪ੍ਰਾਪਤ ਹੋਵੇ। ਜੋ ਮੁਕਿਤ ਕੇ ਨਮਿਤ ਸੁਣੈ ਮੁਕਤਿ ਪਾਵੈ। ਜਿਸ ਜਿਸ ਨਮਿਤ ਸੁਣੇ ਸੋ ਫਲ ਪਾਵੈ। ਰਾਜੇ ਜਨਮੇਜੇ ਕੋ ਇਹੁ ਕਥਾ ਸੁਣਾਈ ਥੀ ਕੁਸਟ ਉਤਾਰਨੇ ਕੇ ਨਮਿਤਿ, ਤਿਸ ਕਾ ਕੁਸਟਿ ਉਤਰ ਗਇਆ ਕਥਾ ਪੂਰਨਿ ਹੋਈ॥ ੨॥ ਵਾਹਿਗੁਰੂ ਕੀ ਫਤੇ।ਲਿਖਣੇ ਪੜਨੇ ਵਾਲੇ (ਕਾ) ਭਲਾ। ਭੁਲ ਚੁਕ ਬਖ (ਸ) ਲੈਣੀ ਸੰਮਤ ੧੮੮੫। ਮਹੀਨਾ ਵਸਾਖੁ ਦਿਨ ਅਠਾਰਾਂ। ਵਾਰਤਾ ਲਿਖੀ ਕਪੂਰਥਲੇ ਕਿਲੇ ਰਾਣੀ ਵਾਲੇ। ਲਿਖਾਈ ਚੰਨਿਣਿ ਸਿੰਘ, ਲਿਖੀ ਭਾਈ ਬੁੱਧਿ ਸਿੰਘ ਫਤੇਵਾਦੀਏ। ਮਾਤਾ ਜੀ ਸਇ ਹੋ ਅੰਚਿਤ ਪੂਰਣੀ ਜੀ।ਇਹ 'ਪੁਰਾਤਮ ਕਥਾ ਸਤਿਜੁਗ ਕੀ' ਅਸਲ ਵਿਚ 'ਨਾਮਕੇਤ ਦੀ ਕਥਾ' ਹੈ ਤੇ ਇਸ ਨਾਮ ਹੇਠ ਇਕ ਪੁਸਤਕ ਛਪੀ ਹੋਈ ਵੀ (ਗੁਰਮੁਖੀ-ਨਾਗਰੀ ਅੱਖਰਾ ਵਿੱਚ) ਮਿਲਦੀ ਹੈ।