ਹੱਥ ਲਿਖਤ ਨੰਬਰ 81

ਸੁੰਦਰ ਗੁਟਕਾ (ਬਾਣੀ-ਸੰਗ੍ਰਹ)
ਲੇਖਕ : ਸ੍ਰੀ ਗੁਰੂ ਨਾਨਕ ਦੇਵ ਜੀ ਆਦਿ।
ਵੇਰਵਾ : ਪੱਤਰੇ ੧੪੪: ਪ੍ਰਤੀ ਸਫ਼ਾ ੧੪ ਸਤਰਾਂ: ਕਾਗ਼ਜ਼ ਸਿੱਧਾ ਸਾਦਾ ਦੇਸੀ; ਲਿਖਤ ਵੀ ਸਿੱਧੀ ਸਾਦੀ, ਜਿਸ ਵਿਚ ਕਈ ਥਾਵੀਂ ਬਹੁਤ ਸਾਰੀਆਂ ਅਸ਼ੁੱਧੀਆਂ ਹਨ; ਹਾਸ਼ੀਆਂ, ਹਾਸ਼ੀਏ ਉਤੇ ਤਿੰਨ ਤਿੰਨ ਲਕੀਰਾਂ (ਦੋ-ਦੋ ਕਾਲੀਆਂ ਤੇ ਵਿਚਕਾਰ ਇਕ-ਇਕ ਲਾਲ); ਵਿਸ਼੍ਰਾਮ-ਚਿੰਨ, ਕ੍ਰਮ-ਅੰਕ, ਸਿਰਲੇਖ ਤੇ ਛੰਦਾਂ ਦੇ ਨਾਂ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ : ਸੰਮਤ ੧੯੮੭ ਬਿ.।
ਲਿਖਾਰੀ: ਰਤਨ ਸਿੰਘ, ਮਾਈ ਪੱਤਰਾ।
ਆਰੰਭ : ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈਭੀ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਅੰਤ: ਇਸ ਪੁਸਤਕ ਦਾ ੧੪੩ਵਾਂ ਸਫ਼ਾ ਗ਼ੁਮੰ ਹੈ, ਜਿਸ ਕਰਕੇ ਇਸ ਦਾ ਅੰਤ ਦਾ ਪਾਠ ਨਹੀਂ ਮਿਲਦਾ। ਪੱਤਰਾ ਅੰਕ ੧੪੪ ਤੋਂ ਦੇਵ ਚਰਿਤ੍ਰ ਸ਼ੁਰੂ ਹੁੰਦਾ ਹੈ ਜੋ ਅਧੂਰਾ ਹੈ ਤੇ ਅੰਤ ਵਿਚ ਲਿਖਿਆ ਹੈ-ਸੰਮਤ ੧੯੦੦੭੮ (੧੯੭੮) ਵਿਚ ਮਿਤੀ ਹਾੜੋਂ ਦਿਨੇ ੨੬ ਪੋਥੀ ਸੰਪੂਰਨ ਹੋਈ, ਅਖਰ ਲੇਉ ਮਾਤ੍ਰ ਵਾਧਾ ਘਾਟਾ ਭੁਲ ਚੁਕ ਬਖਸਿੰਦ ਗੁਰੂ ਜੀ॥ ਦਸਤਕਤ ਰਤਨ ਸਿੰਘ ਮਾਈ ਪੋਤਰਾ ਸੁਭ ਸਿੰਘ ਮਾਈ ਪੋਤਰੇ ਦਾ ਪੁੱਤਰ ॥
ਇਸ ਤੋਂ ਪਿੱਛੋਂ ਇਸ ਪੋਥੀ ਦੀਆ ਬਾਣੀਆਂ ਦਾ ਤੱਤਕਰਾ ਦਿੱਤਾ ਹੈ, ਜੋ ਇਸ ਪ੍ਰਕਾਰ
"ਪ੍ਰਿਥਮੇ ਜਪੁਜੀ ਸਾਹਿਬ॥੨॥ ਸੋਦਰ॥੩॥ ਸੁਣ ਵਡਾ॥ ੪॥ ਸੋ ਪੁਰਖ ॥੫॥
ਅਨੰਦ ਛੋਟਾ॥ ੬॥ ਮੁਦਾਵਣੀ॥ ੭॥ ਸੋਹਿਲਾ॥ ੮॥ ਓਅੰਕਾਰ॥੯॥ ਸਿਧ
ਗੋਸਟਿ॥੧੦॥ ਬਿਲਾਬਲ ਦੇ ਸਬਦ ਦੋ॥ ੧੫॥ ਸਬਦ ਸੂਹੀ ਦਾ ਜਿਕਰ ॥ ੧੬॥
ਫੁਨਹੇ॥ ਸਹਸਕ੍ਰਿਤੀ ॥੧੮॥ ਗਾਥਾ ੧੯॥ ਜਾਪਜੀ॥ ੨੦॥ ਸਲੋਕ ਸੇਖ ਫ਼ਰੀਦ ਜੀ ਕੇ॥ ੨੧॥ ਨਾਵੇਂ ਮਹਲ ਦੇ ਸਬਦ॥ ੨੨॥ ਪ੍ਰੀਛਾ ਸਾਹਿਬ।"