ਹੱਥ ਲਿਖਤ ਨੰਬਰ 97

ਕਿੱਸਾ ਇਬਰਾਹੀਮ ਅਦਹਮ ਬਲਖੀ (ਫ਼ਾਰਸੀ ਅੱਖਰ)
ਲੇਖਕ : ਇਮਾਮ ਬਖ਼ਸ਼ ।
ਵੇਰਵਾ : ਸਫੇ ੬੦ ਸਤਰਾਂ; ਕਾਗ਼ਜ਼ ਦੇਸੀ, ਲਿਖਤ ਸ਼ਿਕਸਤਾ ਤੇ ਪੁਰਾਣੀ; ਹਾਸ਼ੀਆ ਅੱਧਾ ਅੱਧਾ ਇੰਚ; ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ : ੧੯ਵੀਂ ਸਦੀ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ਯਾ ਰੱਬ ਦੇਹ ਤੋਫ਼ੀਕ ਹਮੇਸ਼ਾ, ਤੇਰਾ ਹਮਦ ਅਲਾਵਾਂ।
ਲੱਜ਼ਤ ਸ਼ਰਬਤ ਸ਼ੌਕ ਤੇਰੇ ਦਾ, ਹਰਦਮ ਦਿਲ ਵਿਚ ਪਾਵਾਂ।
ਐਸੀ ਬਖ਼ਸ਼ ਹਦਾਇਤ ਮੈਨੂੰ, ਚੰਗੇ ਅਮਲ ਕਮਾਵਾਂ।
ਪਲ ਪਲ ਦਿਲ ਵਿਚ ਏਸ ਜ਼ੁਬਾਨੋਂ ਤੇਰਾ ਨਾਮ ਧਿਆਵਾਂ।.
ਅੰਤ : ਦੇਖੋ ਇਸ਼ਕ ਪੈਗ਼ੰਬਰ ਡਾਢਾ, ਯੂਸਫ਼ ਕਦ ਕਰਾਇਆ।
ਬਰਦਾ ਕਰ ਕੇ ਮਿਸਰ ਸ਼ਹਿਰ ਵਿਚ, ਫਿਰ ਮੁੜ ਤਖ਼ਤ ਬਹਾਇਆ।
ਇਸ਼ਕ ਜ਼ਲੇਖ਼ਾ ਨੂੰ ਸਿਟ ਤਖਤੋਂ. ਯੂਸਫ਼ ਨਾਲ ਮਿਲਾਇਆ।
ਖ਼ਤਮ ਹੋਇਆ ਇਹ ਕਿੱਸਾ ਹੈ ਹੁਣ ਨਾਲ ਫ਼ਜ਼ਲ ਰਹਿਮਾਨੀ।
ਅੰਦਰ ਇਸ਼ਕ ਫ਼ਕਰ ਅਦਹਮ ਤੇ ਲਿਖੀ ਏਹ ਕਹਾਨੀ।
ਇਸ਼ਕੋਂ ਆਸ਼ਕ ਪਾਣ ਫ਼ਜ਼ੀਲਤ, ਅੰਦਰ ਦੋਹੀਂ ਜਹਾਨੀਂ।
ਭਾਵੇਂ ਇਸ਼ਕ ਮਿਜ਼ਾਜੀ ਹੋਵੇ ਭਾਵੇਂ ਇਸ਼ਕ ਹਕਾਨੀ।
ਤਮਾਮ ਸੂਦ ਮਾਲਕਿ ਈ ਕਿਤਾਬ ਖ਼ਲੀਫ਼ਾ ਨਜ਼ਾਮੁੱਦੀਨ ਸਾਕਿਨ ਕਸਬਾ
ਨਕੋਦਰ…….।