ਹੱਥ ਲਿਖਤ ਨੰਬਰ 89

ਸਵੈਯੇ ਸੁੰਦਰ ਦਾਸ ਜੀ ਕੇ
ਲੇਖਕ : ਸਾਧੂ ਸੁੰਦਰ ਦਾਸ।
ਵੇਰਵਾ : ਪੱਤਰੇ ੧੬੩: ਪ੍ਰਤੀ ਸਫ਼ਾ ਔਸਤ ਸਤਰਾਂ ੮; ਲਿਖਤ ਪੁਰਾਣੀ: ਕਾਗ਼ਜ਼ ਦੇਸੀ: ਹਾਸ਼ੀਆ ਲਕੀਰਾਂ ਵਾਲਾ ਲਿਖਤ ਸਿੱਧੀ ਸਾਦੀ, ਪਰ ਸ਼ੁੱਧ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਨਾਮਾਲੂਮ ।
ਆਰੰਭ : ੴ ਸਤਿਗੁਰ ਪ੍ਰਸਾਦਿ॥ ਸਵੈਯੇ ਸੁੰਦਰ ਦਾਸ ਜੀ ਕੇ॥ ਇੰਦਵ ਛੰਦ॥
ਮੋਜ ਕਰੀ ਗੁਰਦੇਵ ਦਯਾ ਕਰ, ਸਬਦ ਸੁਨਾਇ ਕਹਿਓ ਹਰਿ ਨੇਰੋ।
ਜਿਉਂ ਰਵਿ ਕੇ ਪ੍ਰਗਟੇ ਨਿਸ ਜਾਤ ਸੁ ਦੂਰ ਕੀਓ ਕ੍ਰਮ ਭਾਨ ਅੰਧੇਰੋ।
ਕਾਇਕ ਬਾਇਕ ਮਾਨਸ ਹੂੰ ਕਰਿ ਹੈ ਗੁਰਦੇਵਹਿ ਬੰਦਨ ਮੇਰੋ।
ਸੁੰਦਰ ਦਾਸ ਕਹੈ ਕਰਿ ਜੋਰਿ, ਸੁ ਦਾਦੂ ਦਿਆਲ ਕੋ ਹੂੰ ਨਿਤ ਚੇਰੋ ॥੧॥
ਅੰਤ : ਸਾਸਤ੍ਰ ਬੇਦ ਪੁਰਾਨ ਪੜੋ ਕਿਨ, ਪੁਨ ਬਿਆਕਰਨਾ ਪਢੈ ਜੇ ਕੋਇ।
ਸਿੰਧਯਾ ਕਰੈ ਗਹੈ ਖਟ ਕਰਮੈ ਗੁਨ ਅਰੁ ਕਾਲ ਬਿਚਾਰਹਿ ਸੋਇ।
ਰਾਕਸਿ ਕਾ ਮਤਿ ਤਿਸ ਬਨ ਆਵੈ, ਮਨ ਮੈ ਬਸਤ ਜਿ ਰਾਖੈ ਦੇਇ।
ਸੁੰਦਰ ਦਾਸ ਕਹੈ ਸੁਨ ਪੰਡਤ, ਰਾਮ ਨਾਮ ਬਿਨ ਮੁਕਤ ਨ ਹੋਇ॥੩॥
ਇਤ ਸ੍ਰੀ ਬਿਪਰਜੇ ਕੇ ਅੰਗ ਸੰਪੂਰਨੰ॥ ਸ੍ਰੀ ਵਾਹਿਗੁਰੂ ਜੀ॥ ਦੋਹਰਾ॥
ਅਛਰ ਮਾਤ੍ਰਾ ਹਮ ਭੁਲੇ, ਤੁਮ ਹੀ ਲੇਹੁ ਸਵਾਰ।
ਹਮ ਕੋ ਦੋਸ ਨ ਦੀਜੀਐ, ਹਮ ਖਿਨ ਖਿਨ ਭੂਲਨ ਹਾਰ॥੧॥