ਹੱਥ ਲਿਖਤ ਨੰਬਰ 237 ੩. ਸ੍ਰੀ ਗੁਰੂ ਗ੍ਰੰਥ ਜੀ ਕੇ ਪ੍ਰਯਾਇਲੇਖਕ : ਨਾਮਾਲੂਮ।: ਪੱਤਰੇ ੧੪੮; ਪ੍ਰਤੀ ਸਫ਼ਾ ੨੧ ਸਤਰਾਂ: ਕਾਗ਼ਜ਼ ਸਿਆਲਕੋਟੀ: ਹਾਸ਼ੀਆ ਸਾਦਾ, ਪੱਤਰਾ ਅੰਕ ੧੪੪-੪੫ ਤੇ ਲਾਲ ਹਰੀਆਂ ਲਕੀਰਾਂ ਵਾਲਾ ਤੇ ਬਾਕੀ ਜਾਮਣੀ ਰੰਗ ਦੀਆਂ ਲਕੀਰਾਂ ਵਾਲਾ: ਸਿਆਹੀ ਫਿੱਕੀ ਕਾਲੀ: ਕਈ ਥਾਂਵੀਂ ਹਾਸ਼ੀਏ ਉਤੇ ਕੁਝ ਨੋਟ ਲਿਖੇ ਹੋਏ ਤੇ ਕਈ ਥਾਂਵੀਂ ਹੜਤਾਲ ਫੇਰ ਕੋ ਸੁਧਾਈ ਕੀਤੀ ਹੋਈ, ਪੁਸਤਕ ਸਜਿਲਦ।ਸਮਾਂ : ਲਗਭਗ ਸਵਾ ਸੋ ਸਾਲ ਪੁਰਾਣੀ ਲਿਖਤ ਹੈ।ਲਿਖਾਰੀ : ਨਾਮਾਲੂਮ ।ਆਰੰਭ : ਮੁੱਢਲੇ ਤਿੰਨ ਪੱਤਰੇ ਛੱਡ ਕੇ, ਜੋ ਗਣੇਸ਼, ਔਖਦ ਦੈਤਾਂ ਮਲਨ ਦੀ, ਚਰਿਤ੍ਰ ਦਸਾਂ ਪਾਤਸ਼ਾਹੀਆਂ ਦੇ ਜੋਤੀ ਜੋਤਿ ਸਮਾਉਣ ਦਾ ਤੇ ਤਤਕਰਾ, ਜਪੁਜੀ, ਸ੍ਰੀ ਰਾਗ ਆਦਿ ਦੇ ਸੰਬੰਧ ਵਿਚ ਹਨ)ੴ ਸਤਿਗੁਰ ਪ੍ਰਸਾਦਿ॥ ਅਥ ਪ੍ਰਿਯਾ ਜਪ ਜੀ ਕੇ॥ ਸਰੂਪ ਲੱਛਨ ਪ੍ਰਥਮ ਕਹਿਤੇ ਹੈਂ। ਸਤਿ ਚਿਤ ਅਨੰਦ ਤਟਸਥ ਲਛਨੰ। ਸਤਿ ਨਾਮ ਕਰਤਾ ਪੁਰਖ ਵਿਆਪਕ ਸੈਭੰ ਸੁਤੇ ਪ੍ਰਕਾਸ। ਹੁਕਮ ਰਜਾਈ ਰਜਾਈ ਦੇ ਹੁਕਮ ਚਲਣਾਂ ਜੇੜਾ ਇਹ ਉਸਦੇ ਨਾਲ ਲਿਖਾ ਜਾਂਦਾ ਹੈ। (ਪੱਤਰਾ ੧)ਅੰਤ: ਅਠਾਰਾਂ ਤੇ ਦਸ ਪੁਨਾ ਬੀਸ ਜੋੜ ਰਾਗ ੬ ਰਾਗਨੀਆਂ ੩੦ ਪੁਤ੍ਰ ੪੮ ਸਪੂਰਨ ਚੌਰਾਸੀ ਭਈ। (ਪੱਤਰਾ ੧੪੬) ਇਸ ਤੋਂ ਅੱਗੇ ਉਥਾਨਕਾ ਗਉੜੀ ਕੀ ਵਾਰ, ਆਸਾ ਦੀ ਵਾਰ ਆਦਿ, ਫਿਰ ਪੰਜ ਦੋਹਰੇ ਲਿਖਾਰੀ ਦੀ ਕਿਸੇ ਕਵੀ ਦੀ ਗ੍ਰੰਥ- ਰਚਨਾ ਦੇ ਸੰਬੰਧ ਵਿਚ ਹਨ, ਜਿਨ੍ਹਾਂ ਵਿਚ ਕਰਤਾ ਦਾ ਨਾਮ ਕਿਤੇ ਨਹੀਂ ਦਿੱਤਾ ਤੇ ਅੰਤ ਵਿਚ ਦਸਾਂ ਪਾਤਸ਼ਾਹੀਆਂ ਦੀ ਗਰੂ-ਪ੍ਰਣਾਲੀ ਪੱਤਰਾ-ਅੰਕ ੧੪੭ ਅ ਤੋਂ ੧੪੮ ਉ ਤੱਕ ਦਰਜ ਹੈ?ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਯਾਯ ਭਾਈ ਮਨੀ ਸਿੰਘ ਤੇ ਗਿਆਨੀ ਚੰਦਾ ਸਿੰਘ ਦੇ ਪਯਾਵਾਂ ਤੋਂ ਕੁਝ ਵੱਖਰੀ ਕਿਸਮ ਦੇ ਜਾਪਦੇ ਹਨ? •