ਹੱਥ ਲਿਖਤ ਨੰਬਰ 218 ਟੀਕਾ ਸ੍ਰੀ ਗੀਤਾ ਕਾਲੇਖਕ : ਰਿਖੀ ਬਿਆਸ।ਅਨੁਵਾਦਕ : ਕਿਸ਼ੋਰ ਦਾਸ।ਵੇਰਵਾ : ਪੱਤਰੇ ੩੫੯: ਪ੍ਰਤੀ ਸਫਾ ੮ ਸਤਰਾਂ: ਕਾਗ਼ਜ ਦੇਸੀ ਲਿਖਤ ਸਾਫ ਤੇ ਸ਼ੁੱਧ ਹਾਸ਼ੀਆ ਸਾਦਾ ਰੰਗੀਨ ਹਾਸ਼ੀਆ ਦੁਹਰਾ ਤੀਹਰਾ (ਰੰਗੀਨ): ਜਿਲਦ ਟੁੱਟੀ ਹੋਈ, ਪਰ ਪੁਸਤਕ ਅੱਛੀ ਹਾਲਤ ਵਿੱਚ ਹੈ; ਇਹ ਪੁਸਤਕ ਕਈ ਵੇਰ ਛਪ ਚੁੱਕੀ ਹੈ।ਲਿਖਾਰੀ : ਪਾਲ ਖੱਤਰੀ।ਸਮਾਂ : ਸੰਮਤ 1921 ਬਿ।ਆਰੰਭ : ੴ ਸ੍ਵਸਤਿ ਸ੍ਰੀ ਗਣੇਸਾਇ ਨਮਹ। ਅਥਿ ਟੀਕਾ ਸ੍ਰੀ ਗੀਤਾ ਕਾ ਲਿਖਤੇ॥ ਅਥ ਸ੍ਰੀ ਕਿਸਨ ਅਰਜਨ ਸੰਵਾਦੇ ਓਅੰ ਨਮੋ ਭਗਵਤੇ ਵਾਸ ਦੇਵਾਇ । ਬਿਸਵੇਸੁ ਰਾਇ ਆਦਿ ਪੁਰਖਾਇ...... ਭਾਸਾ ਮੈਂ ਭਿਖਿਆ ਮਿਲੇ, ਭੈ ਭੰਜਨ ਮਿਹਰਵਾਨ।ਅੰਤ : ਜੋ ਜੀਵ ਸ੍ਰੀ ਗੀਤਾ ਜੀ ਕਾ ਪਾਠ ਕਰੋ ਭਾਵੇਂ ਸ੍ਰਵਨ ਕਰੇਗਾ ਸੋ ਅਵਸ ਕਰਿ ਮੁਕਤਿ ਹੋਵੇਗਾ। ਬੈਕੁੰਠ ਵਾਸੀ ਹੋਵੇਗਾ। ਇਸ ਵਿਖੇ ਸੰਦੇਹ ਕਛੁ ਨਹੀਂ। ਸਤਿ ਕਰਿ ਮੰਨਣਾ॥੧॥ਇਤਿ ਸ੍ਰੀ ਪਦਮ ਪੁਰਾਨੇ ਸਤੀ ਈਸਰ ਸੰਬਾਦੇ ਉਤਰ ਖੰਡੇ ਗੀਤਾ ਮਹਾਤਮ ਧਿਆਇ ਅਠਾਰਾ ਹੀ ਸੰਪੂਰਨ ਭਈ। ਪੋਥੀ ਲੈ ਵਿਚ ਲਿਖੀ ਘਣ ਕੇ ਖਤ੍ਰੀ ਗੋਪਾਲ ਖਤ੍ਰੀ ਲਿਖਵਾਈ ਪੁਤ੍ਰ ਹਰੇ ਮਲ ਖਤ੍ਰੀ ਦੇ, ਸੰਮਤ ਉਨਵੀ ਸੈ ਇਕਾਵੀ ਵਿਚਿ ਮਿਤੀ ਹਾੜ ਦੀ ਚੌਥੀ ਬੁਧਵਾਰ ਦਿਨੇ ਕਲਾਣ ਨਾਲ ਭੁਲ ਚੁੱਕ ਬਖਸਣੀ ਸੰਤਾਂ ਪਿਆਰਾ (ਰਿਆਂ) ਦਾ ਸਦਕਾ॥ ੧੮॥