ਹੱਥ ਲਿਖਤ ਨੰਬਰ-25

ਰਾਮ ਚੰਦ੍ਰ ਚੰਦ੍ਰਿਕਾ ਸਟੀਕ
ਲੇਖਕ : ਕਵੀ ਕੇਸ਼ਵ ਦਾਸ।
ਟੀਕਾਕਾਰ : ਹਰਿਨਾਮ ਕਵੀ।
ਵੇਰਵਾ : ਪੱਤਰੇ ੨੯੯, ਪ੍ਰਤੀ ਸਫਾ ਸਤਰਾ ੨੫; ਲਿਖਤ ਪੁਰਾਣੀ ਤੇ ਸ਼ੁੱਧ, ਪਰ ਬਾਰੀਕ ਕਲਮ ਦੀ ਲਿਖੀ ਹੋਈ; ਸਕੁਝ ਸਫੇ ਪਾਣੀ ਨਾਲ ਭਿੱਜੇ ਹੋਏ ਜੋ ਇਸਦੀ ਸਿਲਾਭ ਦਾ ਪਤਾ ਦਿੰਦੇ ਹਨ ਜਿਸ ਕਰ ਕੇ ਕਈ ਥਾਵੀਂ ਹਾਸੀਏ ਦੇ ਨਾਲ ਨਾਲ ਤੇ ਕੁਝ ਲਿਖਤ ਦੇ ਅੰਦਰ ਲੀਕਾਂ ਪਈਆਂ ਹੋਈਆਂ ਹਨ।
ਸਮਾਂ : ਸੰਮਤ ੧੮੯੬ ਬਿ.. ਲਿਖਾਰੀ-ਪ੍ਰੇਮ ਸਿੰਘ. ਕਪੂਰਥਲੇ ਵਾਲਾ
ਆਰੰਭ : ਪਹਿਲੇ 101 ਪਤਰੇ ਗੁੰਮ ਹਨ ਇਸ ਕਾਰਨ ਮੁੱਢਲਾ ਪਾਠ ਨਹੀਂ ਮਿਲਦਾ।
ਅੰਤ : ਪਰਪੂਰਨ ਪੂਰਨ ਚਰਿਤ ਭਯੋ ਸੋ ਤ੍ਰਿਯੋਦਸ ਮਾਨ॥ ਲਿਖਤੁਮ ਪ੍ਰੇਮ ਸਿੰਘ ਲਿਖਾਰੀ ਕਪੂਰਥਲੇ ਮਯੇ ਲਿਖੀ॥ ਸੰਮਤ ਅਠਾਰਾਂ ਸੈ ਉਨੀ ॥ 18191 ਮਹੀਨੇ ਜੇਠ ਅਠਾਰਾ ਦਿਨ ਗਏ 18 ਸੰਪੂਰਨ ਹੋਈ ਦਿਨ ਸੁਕਰਵਾਰ ਥਿਤੀ ਨਉਮੀ॥ ਬੋਲੇ ਸ੍ਰੀ ਰਾਮ॥ ਸੰਪੂਰਨੇ ਸੁਭ॥