ਹੱਥ ਲਿਖਤ ਨੰਬਰ 191 ਰੁਕਮਨੀ ਮੰਗਲਲੇਖਕ : ਕਵੀ ਗੁਲਾਬ।ਵੇਰਵਾ : ਪੱਤਰੇ ੧੧੨; ਪ੍ਰਤੀ ਸਫ਼ਾ ੧੭, ੧੮ ਸਤਰਾਂ; ਕਾਗ਼ਜ਼ ਦੇਸੀ; ਕਈ ਪੱਤਰੇ ਪਾਟੇ ਤੇ ਭੂਰੇ ਹੋਏ; ਜਿਲਦ ਟੁੱਟੀ ਹੋਈ ਲਿਖਤ ਸਿੱਧੀ ਸਾਦੀ, ਪਰ ਪੁਰਾਣੀ; ਹਾਸ਼ੀਆ ਸਾਦਾ ਲਕੀਰਾਂ ਵਾਲਾ ਪਹਿਲਾ ਪੱਤਰਾ ਗੁੰਮ; ਇਹ ਪੁਸਤਕ ਅਜੇ ਤਕ ਅਣਛਪੀ ਹੈ।ਸਮਾਂ: ੧੭ਵੀਂ ਸਦੀ ਬਿ.।ਲਿਖਾਰੀ : ਨਾਮਾਲੂਮ।ਆਰਂਡ : ਪਹਿਲਾ ਪੱਤਰਾ ਗੁੰਮ ਹੋਣ ਕਰਕੇ ਮੁੱਢਲਾ ਪਾਠ ਨਹੀਂ ਮਿਲਦਾ।ਅੰਤ : ਬੂਡਤਿ ਗੁਲਾਬ ਸਮੁਦ੍ਰ ਦੁਖ, ਕਰੁ ਗਹੀਯੇ ਮੁਹਿ ਹਾਥ। ੩੦੮੭ (੩੮੭)।ਰੁਕਮਨੀ ਮੰਗਲਿ ਸੰਪੂਰਨਿ ਹੋਇਆ। ਸ੍ਰੀ ਕ੍ਰਿਸ਼ਨ ਜੀ ਸਹਾਇ। ਇਸ ਤੋਂ ਅੱਗੇ ਤਿੰਨ ਪੱਤਰੇ ਫੁਟਕਲ ਕਵਿਤਾ ਦੇ ਹਨ ਜੋ ਇਸ ਹੱਥ-ਲਿਖਤ ਨਾਲ ਸੰਬੰਧ ਨਹੀਂ ਰਖਦੇ।ਇਸ ਪੁਸਤਕ ਦਾ ਲੇਖਕ ਕਵੀ ਗੁਲਾਬ ਕ੍ਰਿਸ਼ਨ-ਭਗਤ ਸੀ ਜਿਸ ਕਰਕੇ ਉਹ ਮੁੱਢ ਵਿਚ ਮੰਗਲਾਚਰਣ ਵੀ ਆਪਣੇ ਇਸ਼ਟ ਦੇਵ ਦਾ ਹੀ ਕਰਦਾ ਹੈ, ਗਣੇਸ਼ ਆਦਿ ਦਾ ਨਹੀਂ, निर्दे-ਕਾਨ ਸੁਨੈ, ਜਾਨੋ ਨਹੀਂ, ਬਿਨ ਗਿਰਿਧਰ ਜਗਦੀਸ਼॥੨੨॥ ਕਵਲ ਨੈਨ ਕੇਸੀ ਹਰਨ, ਗਿਰਧਾਰੀ ਪਗ ਪ੍ਰੀਤਿ। ਇਸ ਗੁਲਾਬਿ ਕੋ ਕਾਮੁ ਨਹਿ, ਅਵਰਨ ਸਿਉਂ ਸੁਨੁ ਮੀਤ ॥੨੩॥ ਤੇ ਇਸੇ ਤਰ੍ਹਾਂ ਹਿੰਦੀ-ਭਾਸ਼ਾ ਵੀ ਉਸ ਸਮੇਂ ਅੱਛੀ ਨਹੀਂ ਸੀ ਮੰਨੀ ਜਾਂਦੀ, ਕਿਉਂਕਿ ਪੰਡਿਤ ਲੋਕ ਸੰਸਕ੍ਰਿਤ ਨੂੰ ਅਪਨਾਉਂਦੇ ਸਨ ਤੇ ਮੁਸਲਮਾਨ ਫ਼ਾਰਸੀ ਨੂੰ ਕਵੀ ਗੁਲਾਬ ਦੇ ਇਹ ਵਚਨ ਇਸ ਸੰਬੰਧ ਵਿਚ ਦੇਖਣ ਜੋਗ ਹਨ-"ਜੋ ਭਾਸ਼ਾ ਯਹਿ ਨਹੀਂ ਭਲੀ, ਤੌ ਗੁਨ ਹੈਂ ਇਸ ਮਾਹਿ। ਕੀਰਤਿ ਹਰਿ ਕੀ ਸੋ ਮਿਲੀ, ਤੀਨ ਲੋਕ ਜੋ ਨਾਹਿ॥ ੧੬॥"