ਹੱਥ ਲਿਖਤ ਨੰਬਰ 111 ਚਣਾਕਾ ਸ਼ਾਸਤ੍ਰਲੇਖਕ : ਚਾਣਕਯ ।ਅਨੁਵਾਦ : ਕਵੀ ਸੈਨਾਪਤਿ।ਵੇਰਵਾ : ਪੱਤਰੇ ੧੪੧ ਤੋਂ ੧੮੦ ਤਕ (੪੦) ; ਪ੍ਰਤੀ ਸਫ਼ਾ ੭ ਸਤਰਾਂ; ਕਾਗ਼ਜ਼ ਦੇਸੀ: ਲਿਖਤ ਪ੍ਰਾਚੀਨ ਹਾਸ਼ੀਆ ਰੰਗੀਨ ਲਕੀਰਾ ਵਾਲਾ।ਸਮਾਂ : 18ਵੀਂ ਸਦੀ।ਲਿਖਾਰੀ : ਨਾਮਾਲੂਮ। ਅਦਿ ਅੰਤ ਦੇ ਪੰਨੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।ਆਦਿ : ਓ ਸ੍ਰੀ ਗਣੇਸ਼ਾਇ ਨਮ:॥ ਅਥ ਚਣਾਕਾ ਸਾਸਤ੍ਰ ਲਿਖਯਤੇ॥ ਦੋਹਰਾ॥ਪ੍ਰਣਵਤ ਹੈ ਸ੍ਰੀ ਬਿਸਨੁ ਕੌ ਜੋ ਤ੍ਰਿਲੋਕ ਕੋ ਰਾਇ।।ਅੰਤ : ਚਣਾਕੇ ਭਾਖਾ ਕੀਓ ਕਵਿ ਸੈਨਾਪਤਿ ਨਾਮ॥ਇਤ ਸ੍ਰੀ ਬ੍ਰਿਧ ਚਾਣਾਕੇ ਖੋੜਸ ਧਿਆਇ॥ ੧੬॥(ਅ) ਬਾਣੀ ਸੰਗ੍ਰਹਿ।ਆਦਿ : ੴ ਸਤਿਗੁਰ ਪ੍ਰਸਾਦਿ। ਕਬਿਤੁ॥ ਜੈਸੇ ਗਗਨ ਬੀਚ ਦਾਮਨੀ ਨਿਕਸ ਜਾਤ ਤਸੈ। (ਪੱਤਰਾ 180)ਅੰਤ : ਨਾਨਕ ਕਹੈ ਉਦਾਸੀ... (ਅੱਗੇ ਪਤਰੇ ਗੁੰਮ ਹਨ) (ਪੱਤਰਾ 258)