ਹੱਥ ਲਿਖਤ ਨੰਬਰ 64

ਕਿੱਸਾ ਫ਼ਰਾਇਜ਼ ਨੱਸ (ਫ਼ਾਰਸੀ ਅੱਖਰ)
ਲੇਖਕ : ਮੋਲਾਨਾ ਅਬਦੁੱਲਾ।
ਵੇਰਵਾ : ਪੱਤਰੇ ੩੨; ਪ੍ਰਤੀ ਸਫ਼ਾ ੧੭ ਸਤਰਾਂ: ਲਿਖਤ ਨਸਤਾਲੀਕ, ਕਾਗ਼ਜ਼ ਕਸ਼ਮੀਰੀ: ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਲਾਲ ਲਕੀਰਾਂ ਵਾਲਾ ਸਿਰਲੇਖ ਤੇ ਵਿਸ੍ਰਾਮ- ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ: ਸੰਨ १०३२ ਹਿ.।
ਲਿਖਾਰੀ : ਨਾਮਾਲੂਮ ।
ਆਰੰਭ : (ਅਰਬੀ ਦੇ ਮੰਗਲਾਚਾਰ ਆਦਿ ਤੋਂ ਬਾਅਦ)
ਅੱਲਾ ਵਾਹਿਦ ਰੱਬ ਤੂੰ ਤੇਰਾ ਸਚਾ ਰਾਜ ।
ਜੋ ਕੁਝ ਕੁਲ ਜਹਾਨ ਹੈ ਸਭ ਤੇਰਾ ਮੁਹਤਾਜ ॥
ਅੰਤ : ਬਤਰੀਹ ਵਰੇ ਹਜ਼ਾਰ ਇਕ ਮਾਹ ਅਤੇ ਸਬ ਬਰਾਤ ॥
ਏਹ ਹਿਜਰਤ ਬਾਅਦ ਰਸਾਲਾ ਤਮ ਬੁਝ ਲਹੇ ਨਜਾਤ॥