ਹੱਥ ਲਿਖਤ ਨੰਬਰ 214 ਅਮਰ ਚੰਦ੍ਰਿਕਾ ਟੀਕਾ (ਬਿਹਾਰੀ ਸਤਸਈ)ਟੀਕਾਕਾਰ : ਸੂਰਤ ਮਿਸ੍ਰ"।ਵੇਰਵਾ : ਪੱਤਰੇ ੧੩੬ (ਮੁੱਢਲੇ ੩ ਪੱਤਰੇ ਗੁੰਮ) ਪ੍ਰਤੀ ਸਫ਼ਾ ੧੨ ਸਤਰਾਂ; ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਹਾਸ਼ੀਏ ਉਤੇ ਕਈ ਥਾਵੀਂ ਨਾਗਰੀ ਵਿਚ ਕੁਝ ਨੋਟ ਲਿਖੇ ਹੋਏ; ਪੁਸਤਕ ਬਿਨਾਂ ਜਿਲਦ ।ਸਮਾਂ : ਸੰਮਤ 1796ਬਿ। ਲਿਖਾਰੀ : ਨਾਮਾਲੂਮ ।ਆਰੰਭ : ... ਨੀ ਸੋ ਅਦਭੁਤ ਗਤਿ ਜਾਨਿ ।ਪਹਿਲੇ ਸੁਨਿਯੇ ਰੀਤਿ ਯਹਿ, ਜੋ ਦਰਪਨ ਢਿਗ ਹੋਯ। (ਪੱਤਰਾ ੪)* ਕਵਿ ਸੂਰਤ ਮਿਸ੍ਰ ਆਗਰੇ ਦਾ ਵਸਨੀਕ ਕਾਨਕੁਬਜ ਬ੍ਰਾਹਮਣ ਸੀ। ਇਸ ਨੇ ਅਮਰ ਚੰਦ੍ਰਿਕਾ ਟੀਕਾ ਤੋਂ ਬਿਨਾਂ ਅਲੰਕਾਰ ਮਾਲਾ, ਰਸ ਮਾਲਾ, ਰਸ ਗ੍ਰਾਹਕ ਚੰਦ੍ਰਿਕਾ, ਨਖ ਸਿਖ, ਕਵੀ ਪ੍ਰਿਯਾ ਦਾ ਟੀਕਾ ਆਦਿ ਹੋਰ ਵੀ ਕਿਤਨੇ ਹੀ ਗੰਥ ਲਿਖੇ ਸਨ (ਹਿੰਦੀ ਸਾਹਿਤਯ ਕਾ ਵਿਹਤ ਇਤਿਹਾਸ, ਸਫੇ ੩੪੦-੪੧)।ਅੰਤ:ਸ੍ਰੀ ਸਕੰਧ ਪੁਰਾਨ ਮੈ ਬ੍ਰਹਮ ਖੰਡ ਕੇ ਮਾਹ। ਪ੍ਰਿਥੁ ਸੋ ਗੁ ਮੁਨ ਯ ਕਥਾ ਕਹੀ ਹੁਤੀ ਉਤਸਾਹ॥ ਇਸ ਟੀਕਾ ਦੇ ਕੁਲ ਹਿੱਸੇ ਜਾਂ ਬਿਲਾਸ ਪੰਜ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ (ਪੱਤਰਾ ੧੩੬)'ਕਿਯੋ ਬਿਹਾਰੀ ਸਤਸਯਾ, ਸੁ ਤੋ ਅਰਗਜਾ ਬੇਸ। ਮਿਸਲ ਬਾਰ ਪੈ ਇਹ ਕਿਯੋ, ਟੀਕਾ ਹਿਤ ਅਮਰੇਸ॥ ਚਮਤਕਾਰ ਹੀ ਮੁਖਯ ਹੈ, ਯਾਹਿ ਸਤਸਯ ਮਾਹਿ। ਨਹੀਂ ਅਨੁਕ੍ਰਮ ਨਾਯਕਾ, ਗ੍ਰੰਥ ਰੀਤਿ ਹਯਾ ਨਾਹਿ॥ ਤਦਪਿ ਜਥਾਕ੍ਰਮ ਦੇਖ ਕੈ, ਬਰਨੈ ਪੰਚ ਬਿਲਾਸ॥ ਪ੍ਰਥਮ ਭਗਤ ਮਾਰਗਹਿ ਕੇ, ਦੋਹਾ ਕਿਤਕ ਪ੍ਰਕਾਸ॥ ਪੁਨ ਸ਼ਿੰਗਾਰ ਰਸ ਭਾਂਤਿ ਬਹੁ, ਬਰਨਯੋ ਰਸਿਕ ਸੁਜਾਨ। ਪ੍ਰਸਤਾਵਿਕ ਪੁਨ ਕਹਿ ਕਹੀ, ਅਨਯੋਕਤਿ ਬਿਧਿ ਆਨ॥ ਬਹੁਰਿ ਸਾਂਤ ਰਸ ਭਾਂਤਿ ਇਹ, ਕ੍ਰਮ ਕੋ ਲਖੋ ਪ੍ਰਕਾਰ । ਕਹਯੋ ਭਗਤਿ ਮਾਰਗ ਸੁ ਅਬ ਬਰਨਤ ਰਸ ਸਿੰਗਾਰ॥ ਇਤਿ ਸ੍ਰੀ ਅਮਰ ਚੰਦਕਾਯਾਂ ਅਮਰ ਸੂਰਤ ਪ੍ਰਸ਼ਨੋਤਰ ਭਗਤਿ ਮਾਰਗ ਦੋਹਾ ਬਰਨਨੰ ਨਾਮ ਪ੍ਰਿਥਮ ਬਿਲਾਸ ॥੧॥ ਪੱਤਰੇ : 11-12