ਹੱਥ ਲਿਖਤ ਨੰਬਰ 275 ਨਾਂ : ਯੋਗ ਵਾਸਿਸ਼ਟ ਮਹਾ ਰਾਮਾਇਣ (ਉਤਪੱਤਿ ਪ੍ਰਕਰਣ)ਲੇਖਕ : ਰਿਖੀ ਬਾਲਮੀਕ।ਅਨੁਵਾਦਕ : ਰਾਮ ਪ੍ਰਸ਼ਾਦ, ਨਿਰੰਜਨੀ।ਪੱਤਰੇ ;190ਵੇਰਵਾ : ਲਿਖਤ ਸਾਫ਼ ਤੇ ਸ਼ੁੱਧ : ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ : ਸਿਰਲੇਖ ਤੇ ਕੁਝ ਵਿਸ਼੍ਰਾਮ-ਚਿਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ; ਪੁਸਤਕ ਬਗ਼ੈਰ ਜਿਲਦ, ਜੋ ਅੱਛੀ ਹਾਲਤ ਵਿਚ ਹੈ।ਸਮਾਂ: ਪੁਸਤਕ ' ਡੇਢ ਸੌ ਸਾਲ ਪੁਰਾਣੀ ਜਾਪਦੀ ਹੈ।ਲਿਖਾਰੀ : ਨਾਮਾਲੂਮ।ਆਰੰਭ : ਓ ਸ੍ਰੀ ਪਰਮਾਤਮਾਯ ਨਮ; । ਅਥ ਉਤਪੱਤਿ ਪ੍ਰਕਰਣ ਲਿਖਤੇ। ਵਸਿਸਟੇਵਾਰ। ਹੇ ਰਾਮ ਜੀ! ਬ੍ਰਹਮ ਅਰੁ ਬ੍ਰਹਮ ਵੇਤਾ ਇਹ ਸਭ ਸਬਦ ਬ੍ਰਹਮਸੱਤਾ ਕੇ ਆਸੈ ਪੜੇ ਫਿਰਤੇ ਹੈਂ।ਅੰਤ : ਜੈਸੇ ਸਮੁਦ ਤੇ ਤਰੰਗ ਉਪਜ ਕਰ ਸਮੁਦ੍ਰ ਵਿਖੇ ਲੀਨ ਹੋ ਜਾਤਾ ਹੈ ਤੈਸੇ ਆਤਮਾ ਤੇ ਜਗਤ ਉਪਜ ਕਰ ਆਤਮਾ ਵਿਖੇ ਲੀਨ ਹੋ ਜਾਤਾ ਹੈ। ਇਤਿ ਸ੍ਰੀ ਮਹਾ ਰਾਮਾਯਣੇ ਮੋਖ ਉਪਾਯ ਉਤਪਤਿ ਪ੍ਰਕਰਣੇ ਪਰਮਾਰਥ ਨਿਰੂਪਣੇ ਨਾਮ ਸਰਗ: 97 ਉਤਪਤਿ ਸੰਪੂਰਣੇ ਸਮਾਪਤੇ ।.. (ਪੱਤਰਾ 190)