ਹੱਥ ਲਿਖਤ ਨੰਬਰ-22 ਬਾਰਾਂ ਮਾਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾਹ ਕਾਲੇਖਕ : ਭਾਈ ਵੀਰ ਸਿੰਘ।ਵੇਰਵਾ : ਪੱਤਰੇ ੧੬ : ਪ੍ਰਤੀ ਸਫ਼ਾ ਔਸਤ ੭ ਸਤਰਾਂ: ਲਿਖਤ ਪੁਰਾਣੀ, ਕਾਗਜ਼ ਦੇਸੀ: ਹਾਸ਼ੀਆ ਅੱਧਾ ਅੱਧਾ ਇੰਚ: ਸਫ਼ਿਆ ਦੇ ਦੋਹੀਂ ਪਾਸੀਂ ਤਿੰਨ ਤਿੰਨ ਲਕੀਰਾਂ, ਇਕ ਕਾਲੀ ਤੇ ਦੋ ਲਾਲ; ਕਈ ਪਉੜੀਆਂ ਦੀ ਅੰਤਲੀ ਤੁਕ ਲਾਲ ਸਿਆਹੀ ਲਿਖੀ ਹੋਈ।ਲਿਖਾਰੀ :ਨਾਮਾਲੂਮ।ਸਮਾਂ :ਉਰ੍ਹਵੀਂ ਸਦੀ ਬਿ.।ਆਰੰਭ: ੴ ਸਤਿਗੁਰ ਪ੍ਰਸਾਦਿ ॥ ਅਥ ਬਾਰਾਂ ਮਾਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾਹ ਕਾ। ਸ੍ਰੀ ਵਾਹੁਗੁਰੂ ਜੀ ਕੀ ਫਤੇ॥ ਦੋਹਰਾ ਤੇਰਾ ਨਾਮ ਅਕਾਲ ਜੀ, ਜਪਾਂ ਸੋ ਹਿਤੁ ਚਿਤੁ ਲਾਇ॥ ਗਣਪਤਿ ਗਿਰਿਜਾ ਸਾਰਦਾ। ਜਾਂ ਤੇ ਹੋਇ ਸਹਾਇ॥੧॥ ਦੋਹਰਾ॥ ਚੇਤ ਸ੍ਰੀ ਅਕਾਲ ਜੀ, ਚਲੇ ਸੁਮੇਰ ਸਧਾਇ। ਤਪ ਕਰਦਾ ਗੋਬਿੰਦ ਸਿੰਘ, ਭੇਜਿਆ ਆਪ ਚੜਾਇ ॥੨॥ਅੰਤ : ਨਰਾਜ ਛੰਦ।ਨਮੋ ਨਿਰਬਾਣ ਨਾਨਕ, ਸੁ ਅੰਗ ਹਿਰਦੇ ਧਰੰ। ਬਿਅੰਕ ਅਮਰ ਦਾਸੁ ਰਾਮ ਦਾਸ ਜਾਪੁ ਮੈਂ ਕਰੰ। ਸਦਾ ਅਪਾਰ ਸੋ ਬਿਅੰਤ ਨਾਮ ਅਰਜਨੋ ਰਹੇ। ਗੋਬਿੰਦ ਸਾਹਿਬੰ ਹਰਿ ਰਾਇ ਜਪੋ ਹਰਿ ਜਨੋ। ਸਮਸਤ ਪਾਪੁ ਮੁਚਤੰ ਹਰਿ ਕ੍ਰਿਸਨ ਨਾਮੁ ਜਾਪੁ ਹੈ। ਸੁ ਵੀਰ ਸਿੰਘ ਬੇਨਤੀ ਸੰਬਹੂ ਖਾਲਸੇ ਕਰੇ। ਜਪੋ ਗੋਬਿੰਦ ਸਿੰਘ ਜਾਪੁ ਕੋਟ ਪਾਤਕੀ ਤਰੇ ॥੧॥ ਕਬਿਤ॥ਫਤੇ ਸਿੰਘ ਅਜੀਤ ਸਿੰਘ ਜੁਝਾਰ ਸਿੰਘ ਮਹਾਬਲੀ, ਸ੍ਰੀ ਜੋਰਾਵਰ ਸਿੰਘ ਸਰਨ ਤਿਹਾਰੀਆ। ਅਚਲ ਅਡੋਲ ਮਹਾ ਰਣਧੀਰ ਤਵ ਚਰਨ ਕਵਲਾ ਹਮ ਸਦਾ ਬਲਿਹਾਰੀਆ। ਕ੍ਰਿਪਾ ਕੇ ਨਿਧਾਨ ਗੁਰ ਸੁੰਦਰ ਸੁਜਾਨ ਪ੍ਰਭ, ਦੀਜੈ ਨਾਮ ਦਾਨ ਹਮ ਬੇਨਤੀ ਉਚਾਰੀਆ। ਕਹੇ ਕਵਿ ਵੀਰ ਸਿੰਘ ਸ੍ਰੀ ਗੁਰੂ ਸਾਹਿਬ ਜੀ, ਗਹੀ ਤਉ ਸਰਨ ਰਾਖ ਲਾਜ ਹਮਾਰੀਆ॥੨॥ਤੁਰੰਗ ਰੰਗ ਛਬ॥ ਕਬਿਤ॥ਸੁਰਖੇ ਸੁਰੰਗ ਖਿੰਜ ਸਰਬਤੀ ਸਮੁੰਦ ਕੁਲੇ,ਨੁਕਰੇ ਉ ਅਗਲੇ ਪੱਤਰੇ ਗੁੰਮ ਹੋਣ ਕਰਕੇ ਬਾਕੀ ਪਾਠ ਨਹੀਂ ਮਿਲਦਾ।