ਹੱਥ ਲਿਖਤ ਨੰਬਰ 193 ਪ੍ਰੇਮ ਅੰਬੋਧ ਪੋਧੀ (ਪਰਚੀਆਂ ਪ੍ਰੇਮ ਭਗਤਾਂ ਕੀਆਂ)ਲੇਖਕ : ਸ੍ਰੀ ਗੁਰੂ ਗੋਬਿੰਦ ਸਿੰਘ ਜੀ।ਵੇਰਵਾ : ਪੱਤਰ: ੧੧੧ ਪ੍ਰਤੀ ਸਫ਼ਾ ੧੨-੧੩ ਸਤਰਾਂ, ਕਾਗ਼ਜ਼ ਦੇਸੀ: ਲਿਖਤ ਸਿੱਧੀ ਸਾਦੀ: ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਕਈ ਥਾਂਵੀਂ ਅੱਖਰ ਜਾਂ ਸ਼ਬਦ ਹਾਸ਼ੀਏ ਤੋਂ ਬਾਹਰ ਲਿਖੇ ਹੋਏ; ਪੱਤਰੇ ਖੁੱਲੇ ਤੇ ਕਈ ਥਾਂਵਾਂ ਤੋਂ ਫਟੇ ਹੋਏ ਸਿਰਲੇਖ, ਛੰਦ-ਅੰਕ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਅੰਕਿਤ ਭਗਤਾਂ ਦੇ ਨਾਮ- ਸੰਕੇਤ ਹਾਸ਼ੀਏ ਤੇ ਦਿੱਤੇ ਹੋਏ; ਪੱਤਰਾ ੫੭ ਤੋਂ ਅੱਗੇ ੧੪ ਪੱਤਰੇ ਨਵੀਂ ਲਿਖਤ ਦੇ ਕਾਗਜ਼ ਵੀ ਨਵਾਂ, ਬਾਕੀ ਲਿਖਤ ਵੀ ਕਈ ਥਾਵੇਂ ਵੱਖੋ-ਵੱਖ ਹੱਥਾਂ ਦੀ ਲਿਖੀ ਹੋਈ।ਸਮਾਂ : ਰਚਨਾ-ਕਾਲ ਸੰਮਤ ੧੭੫੦ ਬਿ. ਤੇ ਨਕਲ-੧੬ ਚੇਤ੍ਰ ਸੰਮਤ ੧੯੫੯ ਬਿ।ਸਥਾਨ : ਅੰਮ੍ਰਿਤਸਰ।ਲਿਖਾਰੀ : ਨਿਹਾਲ ਸਿੰਘ।ਆਰੰਭ : ੴ ਸਤਿਗੁਰ ਪ੍ਰਸਾਦਿ। ਪਰਚੀਆਂ ਪ੍ਰੇਮ ਭਗਤਾਂ ਕੀਆਂ। ਪੋਖੀ ਪ੍ਰੇਮ ਅੰਬੋਧ ਕੀ। ਪਰਚੀ ਆਦਿ॥ ਦੋਹਰਾ॥ ਓਅੰ ਨਮੋ ਪਰਮਾਤਮਾ ਪੂਰ ਰਹਿਓ ਸਭੁ ਅੰਗੁ।......ਅੰਤ :ਸੰਮਤੁ ਸਤਾਰਾਂ ਸੈ ਪਚਾਸਿ। ਸੁਕੂਲਾ ਪੱਖ ਇਕਿਸ ਮੱਘਰ ਮਾਸ। ਪੋਥੀ ਪੂਰਨ ਸਤਿਗੁਰ ਕਰੀ। ਦਾਸ ਦੁਆਰੇ ਪੂਰੀ ਪਰੀ। ਅਰਧ ਸਹਿੰਦ੍ਰ ਚਉਪਈ ਯਾ ਮੈਂ। ਖੋਡਿਸਿ ਅਧਿਕ ਦੋਹਰਾ ਤਾ ਮੈਂ।ਸੋਰਠਾ ਝੂਲਨਾ ਬਾਹਰਿ ਨਾਹਿ। ਜਿਉਂ ਪਾਤਿ ਫੂਲ ਹੈ ਤਰਵਰ ਮਾਹਿ। ਪਰੇਮ ਅਬੋਧ ਪੋਥੀਕਾ ਨਾਮ। ਪੜਿਤਿ ਸੁਣਤਿ ਪਾਵੈ ਬਿਸ੍ਰਾਮ। ੬੧। ਦੋਹਰਾ। ਪ੍ਰੇਮ ਮਹੋਦਧਿ ਪੈਠਿ ਕੇ, ਜੇ ਕੋ ਗੋਤਾ ਖਾਹਿ। ਹਰ ਰਤਨ ਅਮੋਲਕ ਹਾਥਿ ਤਿਸ, ਸਹਜੇ ਸਤਿਗੁਰ ਪਲੈ ਪਾਹਿ। ਇਸ ਤੋਂ ਅੱਗੇ ਲਿਖਾਰੀ ਵੱਲੋਂ ਇਹ ਦੋਹਰਾ ਹੈ ਪਰਚੀਆਂ ਸੋਲਾਂ ਸੰਪੂਰਨ ਲਿਖੀਆਂ, ਸ੍ਰੀ ਅੰਮ੍ਰਿਤਸਰ ਜਿਹ ਧਾਮ। ਬਾਬਾ ਗੁਰਮੁਖਿ ਸਿੰਘ ਕੀ ਧਰਮ ਸਾਲ, ਨਿਹਾਲ ਸਿੰਘ ਜਿਹ ਨਾਮ॥ ਸੰਮਤ ੧੯੫੯ ਉਣਾਠ ਚੇਤ੍ਰ ਦੀ ੧੬ਵੀਂ ਸੰਪੂਰਨ ਪਰਚੀ ਲਿਖੀ.