ਹੱਥ ਲਿਖਤ ਨੰਬਰ-4

(ੳ) ਕੱਕੜ ਵਿਚਾਰ
ਲੇਖਕ: ਗੁਰੂ ਨਾਨਕ।
ਵੇਰਵਾ : ਪੱਤਰੇ ੫੧: ਪ੍ਰਤੀ ਸਫਾ ੭ ਸਤਰਾਂ: ਕਾਗ਼ਜ਼ ਦੇਸੀ, ਲਿਖਤ ਪ੍ਰਾਚੀਨ, ਹਾਸ਼ੀਆਂ ਚੁਤਰਫੋਂ ਪਹਿਲਾਂ ਇਕ ਇਕ ਇੰਚ ਜਿਸ ਨੂੰ ਪਿਛੋਂ ਲੇਵੀ ਨਾਲ ਪੁਰਾਣਾ ਕਾਗਜ ਜੋੜ ਕੇ ਹੋਰ ਵਧਾਇਆ ਗਿਆ ਹੈ।
ਸਮਾਂ : ਸੋਲ੍ਹਵੀਂ ਸਦੀ ਬਿਕ੍ਰਮੀ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ।
ਪ੍ਰਿਥਮੇਂ ਭਉਰ ਗੁਜਾਰ, ਸੰਖ ਧੁਨਿ ਦੁਤੀਏ ਕਹਿਜੈ।
ਕ੍ਰਿਤੀਏ ਬਜਹਿ ਮ੍ਰਿਦੰਗ ਚਤੁਰਥੈ ਤਾਲ ਸੁਣਿਜੈ।
ਪੰਜਵੈ ਘੰਟਾ ਨਾਦ, ਖਸਟਵੈ ਬੀਨ ਧੁਨ ਹੋਈ।
ਸਪਤਵੈ ਬਾਜਹਿ ਭੇਰ, ਅਠਵੈ ਦਦਮ ਦੋਊ॥ (ਈ)।
ਅਬ ਨਾਵੈ ਗਰਜ ਸਮੁਦ ਕੀ, ਦਸਵੈ ਮੇਘ ਘੋਖਹਿ ਗੁਨਹਿ
ਨਾਨਕ ਅਨਹਦਿ ਨਾਦ ਕਉ ਦਸ ਪ੍ਰਕਾਰ ਜੋਗੀ ਸੁਨਹਿ॥੧॥
ਅੰਤ : ਗਾਂ ਦੀ ਛਿਕਿ ਮੰਦੀ। ਬਾਲਕ ਦੀ ਨਹਿਫਲਿ।। ਖਬੇ ਬਾਲਕ ਦੀ ਭਲੀ।। ਸਜੇ ਮੰਦੀ। ਪਿਠਿ ਭਲੀ॥ ਸਭਿਨੀ ਛਿਕਿ ਇਸਟ ਦਿਖਾਵੈ ਘੜੀ ਘੜੀ ਛਿਕਿ ਨਿਹਫਲ ਜਾਵੇ। ਬਿਲਾ ਸੁਆਨ ਇਨਾ ਦੀ ਛਿਕਿ ਮਰਤੁ ਦਿਖਾਵੈ। ਪਸੂ ਦੀ ਛਿਕਿ ਮੰਦੀ। ਦੇਸ ਥੋਂ ਨਿਕਲਦਿਆਂ ਛਿਕਿ ਬਕਰੀ ਦਾ ਕੰਨੁ ਦੇਵੇ। ਬਲੁ ਦੇਵਣਾ ਸੁਖੁ ਹੋਵੇ॥ ਦਖਟਿ ਬੋਲੇ ਸੰਗ੍ਰਾਮ ਹੋਵੇ, ਦਿਨਾ ੩ ਨੈਈ ਰਿਤਿ ਬੋਲੇ ਸੰਗਰਾਮ ਹੋਵੈ, ਦਿਨਾ ੩ ਪਛਮ ਬੋਲੇ ਮੇਘ ਹੋਵੇ ਦਿਨਾਂ ੯ ਵਾਇਬੁ ਬੋਲੇ ਸੁਭ ਹੋਵੇ। ਉਤਰ ਬੋਲੇ ਕੁਸਲਿ ਅਰੋਗ ਹੋਵੇ। ਈਸਾਨ ਬੋਲੇ ਅਸੁ ਲਾਭ ਹੋਵੇ। ਇਤਿ ਕਕੜਿ ਬਿਚਾਰ ਸਪੂਰਣੰ॥