ਹੱਥ ਲਿਖਤ ਨੰਬਰ 115

ਦੀਨਿਆਤ ਪੰਜਾਬੀ (ਫ਼ਾਰਸੀ ਅੱਖਰ)
ਲੇਖਕ : ਨਾਮਾਲੂਮ
ਵੇਰਵਾ : ਪੱਤਰੇ ੩੫; ਪ੍ਰਤੀ ਸਫ਼ਾ ੧੨ ਸਤਰਾਂ; ਲਿਖਤ ਸਿੱਧੀ ਸਾਦੀ; ਕਾਗਜ਼; ਸਿਰਲੇਖ
ਲਾਲ ਸਿਆਹੀ ਨਾਲ ਅੰਕਿਤ, ਕਿਤੇ ਕਿਤੇ ਅਸ਼ੁੱਧੀਆਂ ਵੀ ਹਨ, ਜੋ ਹਾਸ਼ੀਏ ਉਤੇ ਦਰੁਸਤ ਕੀਤੀਆਂ ਹੋਈਆਂ ਹਨ; ਮਤਨ ਵਿਚ ਕਈ ਥਾਵੀਂ ਅਰਬੀ ਲਿਖਤ ਵੀ ਹੈ; ਆਦਿ-ਅੰਤ ਦੇ ਪੱਤਰੇ ਗੁੰਮ, ਜਿਸ ਕਰਕੇ ਇਹ ਹੱਥ-ਲਿਖਤ ਅਧੂਰੀ ਹੈ।
ਸਮਾਂ : ਨਿਸ਼ਚਿਤ ਨਹੀਂ, ਪਰ ਪੁਸਤਕ ਪੌਣੇ ਕੁ ਦੋ ਸੌ ਵਰ੍ਹੇ ਪੁਰਾਣੀ ਜਾਪਦੀ ਹੈ।
ਲਿਖਾਰੀ : ਨਾਮਾਲੂਮ ।
ਆਰੰਭ : ਅਬੂ ਹਨੀਫ਼ਾ ਮਜ਼ਹਬ ਕਿਸ ਦੇ? ਝਬ ਜਵਾਬ ਇਹ ਦੇਹ।
ਅਗੋਂ ਉਸ ਨੂੰ ਦੱਸ ਤੂੰ ਨਾਮ ਇਮਾਮ ਸਮਾਦ।
ਆਜ਼ਮ ਮਜ਼ਹਬ ਓਸ ਦੇ ਓਹਾ ਸੀ ਉਸਤਾਦ ॥ (ਪੱਤਰਾ 8)
ਅੰਤ : ਕੰਨਾਂ ਤੀਕ ਪਹੁੰਚਾਇ ਤੂੰ ਦੋਵੇਂ ਹੱਥ ਉਠਾਇ।
ਉਂਗਲੀਆਂ ਸਭ ਗੋਲ ਧਰ, ਕਿਬਲੇ ਵਲ ਫਿਰਾਇ॥ ਖੱਬੇ ਹੱਥ ਮੈਂ ਆਪਣੇ ਸੱਜਾ ਉਤੇ ਧਰ।
ਨਾਲ ਅੰਗੂਠੇ ਚੀਚੀ ਉਂਗਲੀ ਵੀਨੀ ਨੂੰ ਤੂੰ ਫੜ।
ਤ੍ਰੈ ਉਂਗਲੀਆਂ ਵਿਚਲੀਆਂ ਵੀਨੀ ਉਤੇ ਰੱਖ।
ਤਿਲ ਬਰਾਬਰ ਚੀਜ਼ ਕੁਝ ਵਿਚ ਨਿਮਾਜ਼ ਨ ਚੱਖ॥
ਹੱਥ ਦੋਵੇਂ ਆਸਤੀਨ ਤੋਂ ਬਾਹਰ ਕੱਢ ਵਿਡਾਰ
ਉਂਗਲੀਆਂ ਦੇ ਨਾਲ ਕੁਝ ਨਾ ਤੂੰ ਕਰੀਂ ਸ਼ੁਮਾਰ ।
ਫਿਰ ਸਨਾਇ ਅਊਜ਼ ਭੀ, ਫਿਰ ਬਿਸਮਿੱਲਾ ਨੂਰ ।
ਫਾਤਿਹਾ ਅਸੀਂ ਆਖ ਕੇ ਪਿਛੋਂ ਸੂਰਤ ਜੋੜ॥ ਖੁਲੀਆਂ..