ਹੱਥ ਲਿਖਤ ਨੰਬਰ-47

ੳ) ਨਾਮ ਮਾਲਾ ਕੋਸ਼
(ਅ) ਕਵਿਪ੍ਰਿਯਾ ਗ੍ਰੰਥ
(ਹ) ਗੋਸਟਿ ਖੋਜੇ ਕੁਤਬਦੀਨ ਸ਼ੇਖ ਫਰੀਦ ਕੀ
(ਕ) ਅਦਭੁਤ ਬਿਲਾਸ
(ਖ) ਗੋਰਖ ਕੁੰਡਲੀ
(ਅ) ਗਿਅਨ ਸੁਰੌਦੈ
ਲੇਖਕ : ਕਵੀ ਨੰਦ ਦਾਸ।
ਵੇਰਵਾ : ਪੱਤਰੇ ੧੭: ਪ੍ਰਤੀ ਸਫਾ ਐਸਤ ੧੮ ਸਤਰਾਂ: ਕਾਗਜ ਪਤਲਾ (ਘੁਟਿਆ ਹੋਇਆ। ਕਸ਼ਮੀਰੀ: ਲਿਖਤ ਪ੍ਰਾਚੀਨ, ਸਾਫ਼ ਤੇ ਸ਼ੁੱਧ, ਪੌਣੇ ਦੋ ਦੋ ਇੰਚ ਦਾ ਪੀਲੀ- ਕਾਲੀਆਂ ਲਕੀਰਾਂ ਦਾ ਰੰਗੀਨ ਹਾਸ਼ੀਆ: ਛੰਦਾਂ ਦੇ ਅੰਕ ਤੇ ਦੋਹਰਿਆਂ ਦੇ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ: ੧੭ਵੀਂ ਸਦੀ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ੴ ਸ਼੍ਰੀ ਗੁਣੇਸ਼ਾਯ ਨਮਹ। ਅਬ ਨਾਮ ਮਾਲਾ ॥ਦੋਹ॥
ਤੰਨਮਾਮਿ ਪਰ ਬ੍ਰਹਮ ਗੁਰ, ਕ੍ਰਿਸ਼ਨ ਕਮਲ ਦਲ ਨੈਨ।
ਜਗ ਕਾਰਨ ਕਰਨਾ ਰਵਨ, ਗੋਕਲ ਜਾ ਕੋ ਐਨ॥੧॥
ਉਚਰ ਸਕਤ ਨ ਸਹੰਸਕ੍ਰਿਤ, ਜਾਨਯੋ ਚਾਹਤ ਨਾਮ।
ਤਿਨ ਲਗ ਨੰਦ ਸੁਮਤਿ ਜਥਾ, ਰਚੀ ਨਾਮ ਕੀ ਦਾਮ॥੨॥
: ਗੁੰਬਕ ਨਾਨਾ ਨਾਮ ਕੇ, ਅਮਰ ਕੋਸ ਕੇ ਭਾਯ।
ਮਾਨਵਤੀ ਕੇ ਮਾਨ ਪਰ, ਮਿਲੇ ਅਰਥ ਸਭ ਆਇ॥੩॥
ਮਾਨ ਨਾਮ-ਸੰਭੋ ਦਰਪ, ਅਹੰਕਾਰ ਮਦ, ਗਰਥ ਸਮਯ ਅਭਿਮਾਨ।
ਮਾਨ ਰਾਧਕਾ ਕੁਵਰ ਕੋ, ਸਭ ਕੋ ਕਰਹਿ ਕਲਿਆਨ ॥੪॥
ਬਛ ਹ੍ਰਿਦੈ ਉਪ ਪ੍ਰਿਆ ਕੇ, ਉਪਜ ਪਰਤ ਅਭਿਮਾਨ।
ਤਾਕੀ ਛਬ ਕੀ ਛੋਭ ਹੀ, ਤਾ ਕੋ ਕਹੀਅਤ ਮਾਨ ॥੫॥
ਅੰਤ : ਮਾਲਾ ਨਾਮ॥ ਮਾਲਾ ਸਿਕਜੋ ਗੁਨਵਤੀ, ਯਹੈ ਨਾਮ ਕੀ ਦਾਮ।
ਜੋ ਨਰ ਕੰਠ ਕਰਹਿ ਸਦਾ ਹੈ ਹੈ ਛਬਿ ਕੋ ਧਾਮ॥੨੬੭॥
ਇਤਿ ਨੰਦ ਦਾਸ ਕ੍ਰਿਤ ਨਾਮ ਮਾਲਾ ਸਮਾਪਤੰ।