ਹੱਥ ਲਿਖਤ ਨੰਬਰ 290

ਨਾਂ : ਰਸ ਪ੍ਰਬੋਧ
ਲੇਖਕ : ਕਵੀ ਗੁਲਾਮ ਨਬੀ, 'ਰਸ ਲੀਨ'।
ਪੱਤਰੇ : 122
ਵੇਰਵਾ: ਕਾਗ਼ਜ਼ ਕਸ਼ਮੀਰੀ, ਲਿਖਤ ਸਾਫ਼ ਤੇ ਸ਼ੁੱਧ, ਹਾਸ਼ੀਆ ਰੰਗੀਨ ਲਕੀਰਾਂ ਵਾਲਾ, ਸਿਰ ਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ, ਕਈ ਥਾਵੀਂ ਪੈਰ- ਟੂਕਾਂ ਵੀ ਹਾਸ਼ੀਏ ਉਤੇ ਦਿੱਤੀਆਂ ਹੋਈਆਂ ਹਨ ਜੋ ਕਿਸੇ ਹੋਰ ਕਲਮ ਦੀ ਲਿਖਤ ਹਨ।
ਸਮਾਂ : ਸੰਨ 1154 ਹਿ.।
ਲਿਖਾਰੀ : ਨਾਮਾਲੂਮ ।
ਆਰੰਡ : ੴ ਸਤਿਗੁਰ ਪ੍ਰਸਾਦਿ। ਅਥ ਰਸ ਪ੍ਰਬੰਧ ਲਿਖਯਤੇ॥ ਦੋਹਾ॥
ਅਲਹ ਨਾਮ ਛਬਿ ਦੇਤ ਯਹ, ਗ੍ਰੰਥਨ ਕੇ ਸਿਰ ਆਇ। ..ਪੱਤਰਾ 1.
ਅੰਤ : ਜੇ ਪਾਵਤ ਗੁਰ ਗਯਾਨ ਤੇ ਤਜ ਸਬ ਜਗ ਤੇ ਬਾਤ।
ਨਾਰਾਇਨ ਕੋ ਨਾਮ ਲੈ ਪਾਰਾਯਨ ਹੈ ਜਾਤ॥ 1137
ਭਲੇ ਬੁਰੇ ਸਭ ਤੇਰੇ ਈ, ਸੁਨ ਲੀਜੈ ਯਹ ਨਾਥ।
ਰਚੇ ਆਪਨੇ ਹਾਥ ਸੋ, ਲਾਜ ਤਿਹਾਰੇ ਹਾਥ॥ 1138
ਅਥ ਗਰੰਥ ਕੀ ਪਰਿਪੂਰਨਤਾ ਬਰਨਨੰ । (ਪੰਤਰਾ 122)