ਹੱਥ ਲਿਖਤ ਨੰਬਰ-30 (ੳ) ਅਨੇਕਾਰਥ ਭਾਖਾ(ਅ) ਸੁੰਦਰ ਸ਼ਿੰਗਾਰਲੇਖਕ : ਮਹਾ ਕਵੀ ਨੰਦ ਦਾਸ।ਵੇਰਵਾ : ਪੱਤਰੇ ੨੬: ਕਾਗਜ਼ ਦੇਸੀ, ਲਿਖਤ ਪੁਰਾਣੀ: ਹਾਸੀਆ ਹਰੇਕ ਸਫ਼ੇ ਦੇ ਸਿਰ ਤੇ ਇਕ ਇਕ ਇੰਚ ਤੇ ਹੇਠਾ ਉਪਰ ਪੈਣਾ ਇੰਚ: ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸੀਆ ਸਾਦਾ, ਹਰੇਕ ਸਫ਼ੇ ਤੇ ਦੋ ਦੋ ਲਕੀਰਾਂ ਵਾਲਾ: ਲਿਖਤ ਸਾਫ਼ ਤੇ ਸ਼ੁੱਧ।ਲਿਖਾਰੀ: ਸੇਵਾ ਸਿੰਘ, ਛਿੱਬਰ ।ਸਮਾਂ : ੧੫ ਸਾਵਣ, ੧੮੭੮।ਆਰੰਭ: ੴ ਸਤਿਗੁਰ ਪ੍ਰਸਾਦਿ ॥ ਅਥ ਅਨੇਕਾਰਥ ਭਾਖਾ ਲਿਖਤੇ॥ ਦੋਹਰਾ॥ ਜੋ ਪ੍ਰਭਿ ਜੋਤ ਮਯ ਜਗਤਿ ਮੈ, ਕਾਰਨ ਕਰਨ ਅਭੇਵ। ਬਿਘਨ ਹਰਨ ਸਭ ਸੁਖੁ ਕਰਨ, ਨਮੋ ਨਮੋ ਤਿਹ ਦੇਵ॥੧॥ਏਕੈ ਬਸਤੁ ਅਨੇਕ ਹੈ, ਜਗਮਗਾਤ ਜਗ ਧਾਮ । ਜਿਯੋ ਕੰਚਨ ਕੇ ਕਿੱਕਣੀ, ਕੰਕਨ ਕੁੰਡਲ ਨਾਮ॥੨॥ ਉਚਰ ਸਕਤ ਨਹਿ ਸਹੰਸਕ੍ਰਿਤ, ਸਮਝਨ ਕਹ ਸਮਰੱਥ। ਤਿਨ ਹਿਤ ਨੰਦ ਸੁਮਤਿ ਜਥਾ, ਭਾਖਾ ਅਨਿਕ ਅਰਥ॥੩॥ਸਬਦ ਏਕ ਨਾਨਾ ਅਰਥ, ਮੋਤਨ ਕੀ ਸੀ ਦਾਮ। ਜੇ ਨਰ ਕਰ ਹੈ ਕੰਠ ਯਹਿ, ਤੇ ਹੂੰ ਹੈਂ ਛਬਿ ਧਾਮ॥੪॥ਸ਼ਿਵ ਸ਼ਬਦਾਰਥ। ਸ਼ਿਵ ਹਰਿ ਸਿਵ ਬਸੁ ਸੁਕ ਸੁ ਸਿਵ, ਸਿਵ ਕਹੀਏ ਕਲਯਾਨ। ਸਿਖ ਸੁਖਦਾਇਕ ਸਬਨ ਕੇ, ਹਰਿ ਈਸਰ ਭਗਵਾਨ॥੫॥ਅੰਤ :ਸਨੇਹ ਸਬਦਾਰਥ। ਤੇਲ ਸਨੇਹ ਘ੍ਰਿਤ, ਉੱਤਮ ਪਰੇਮ ਸਨੇਹੁ। ਸੋ ਸਨੇਹੁ ਨਿਜ ਚਰਨ ਕੋ, ਨੰਦ ਦਾਸ ਕਹ ਦੇਹੁ॥ ੧੪੯॥ ਦੋਹਰਾ॥ਸ਼ਬਦ ਸਮੁਦ ਮੈ ਸ਼ਬਦ ਗੁਨ, ਕੋ ਕਾਢਨ ਸਮਰੱਥ। ਮਰਜੀਆ ਸਸਕੰਤ ਜਸ, ਤੈਸੇ ਆਵੈ ਹੱਥ ॥੧੫੦॥ ਜੋ ਯਾ ਅਨੇਕੋ ਅਰਥ ਕੋ, ਪਢੈ ਸੁਨੈ ਨਰੁ ਕੋਇ। ਤਾ ਕੋ ਅਰਥ ਅਨੇਕ ਹੈ, ਪੁੰਨ ਪ੍ਰਮਾਰਥ ਹੋਇ॥ ੧੫੧॥ਇਤ ਅਨੇਕਾਅਰਥ ਸਮਾਪਤੰ। ਸੰਮਤ ੧੮੭੮ । ਸਾਵਣ ਦਿਨੈ ੧੫ । ਪੋਥੀ ਲਿਖੀ ਨਗਰ ਗੁਜਰਾਤਿ ਵਿਚ। ਖਾਤਰ ਗੁਲਾਬ ਸਿੰਘ ਸਿਰਦਾਰ ਜੀ ਦੀ ਪੜ੍ਹਨ ਵਾਸਤੇ। ਦਸਖਤ ਸੇਵਾ ਸਿੰਘ, ਛਿਬਰ।ਇਤ ਸ੍ਰੀ ਰਾਧਕਾ ਕੀ ਸਿਖ ਨਖ ਬਲਭਦ ਕ੍ਰਿਤ ਸੰਪੂਰਨੰ। ਸੁਭੰਯਾਤ॥੧॥ ਸੰਮਤ ੧੮੭੪ ਫਗਣ ਸੁਦੀ ਪੂਰਨਮਾਸੀ ਪੋਥੀ ਲਿਖੀ ਭਾਈ ਸਾਧੂ ਸਿੰਘ ਗ੍ਰੰਥੀ ਨੇਰਾਜਨ ਪਤਿ ਰਾਜਾ ਮਹਾਰਾਜਾ ਫ਼ਤੇ ਸਿੰਘ ਜੀ ਦੇ ਪਠਨਾ ਅਰਥ। ਸੁਭਮਸਤੁ।(ਪੱਤਰਾ ੪੭)ਇਸ ਤੋਂ ਅੱਗੇ ਪੱਤਰਾ ੪੯ ਤੇ ਇਕ ਛੰਦ ਸੂਚੀ ਤੇ ਫੇਰ ੨੦੦ ਤੋਂ ੨੫੫ ਪੱਤਰੇ ਤਕ(੫੬) ਕਵੀ ਪ੍ਰਿਯਾ ਸਟੀਕ (ਅਧੂਰੀ) ਦਰਜ ਹੈ ।