ਹੱਥ ਲਿਖਤ ਨੰਬਰ 247 ਨਾਂ : ਮਾਧਵਾਨਲ ਕਾਮ ਕੰਦਲਾ (ਅਧੂਰੀ)ਲੇਖਕ : ਆਲਮ ਕਵੀ।ਵੇਰਵਾ : ਪੱਤਰੇ ੨੮ ਤੋਂ ੭੯ ਤਕ (੫੨): ਪ੍ਰਤੀ ਸਫਾ ੧੫ ਸਤਰਾਂ: ਕਾਗਜ਼ ਦੇਸੀ: ਲਿਖਤ ਸਾਫ ਤੇ ਸ਼ੁੱਧ: ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਕਿਰਮ ਖੁਰਦਾ ਹੋਣ ਕਰਕੇ ਮੁਢਲੇ ਪੱਤਰੇ ਵਿਚ ਥਾਂਉਂ ਥਾਂਈਂ ਛੇਕ ਪਏ ਹੋਏ ਤੇ ਲਗਭਗ ਸਾਰੇ ਹੀ ਪੱਤਰੇ ਨੁੱਕਰਾਂ ਤੋਂ ਭੂਰੇ ਹੋਏ; ਪੁਸਤਕ ਬਿਨਾਂ ਜਿਲਦ।ਸਮਾਂ : ਸੰਮਤ 1895 ਬਿ. ਲਿਖਾਰੀ : ਤੁਲਸਾ ਸਿੰਘ।ਆਰੰਡ : ਛੂਟਿ ਅਧਰ ਦਸਠ ਉਰ ਨਖਿਣਿ. (ਪੱਤਰਾ ੨੮)ਅੰਤ : ਇਕ ਗੁਣ ਸਉ ਦੇ ਸਉ ਸਜਣ ਜਾਣਤ ਸਉ ਗੁਣਾ ਇਕੋ॥ਸੁਲਜਨ ਇਹੈ ਸੁਭਾਉ ਸਉ ਗੁਣਾਹਤ ਹੁਤਹੋ ਮਿਤਾ॥ਇਤਿ ਮਾਧਵ ਨਲ ਆਲਮ ਕ੍ਰਿਤ ਭਾਸ਼ਾ ਕਥਾ ਸੰਪੂਰਣੰ॥ ਸੁਭਮਸਤੁ॥ ਲਿਖਤਮ ਤੁਲਸਾ ਸਿੰਘ ਲਿਖਾਰੀ ਆਇਆ ਮਲਿ ਪਸਾਰੀ॥ (ਪੱਤਰਾ ੭੯)