ਹੱਥ ਲਿਖਤ ਨੰਬਰ 283

ਨਾਂ : ਦੋਪਤੀ ਚਰਿਤ੍ਰ
ਲੇਖਕ : ਕਵੀ ਬਾਵਾ ਰਾਮ ਦਾਸ।
ਪੱਤਰੇ : 19
ਵੇਰਵਾ : ਕਾਗਜ਼ ਦੇਸੀ, ਲਿਖਤ ਸਾਫ਼ ਤੇ ਸ਼ੁੱਧ, ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ, ਕੁਝ ਪੱਤਰੇ ਕਿਰਮ ਖ਼ੁਰਦਾ, ਜਿਸ ਕਰਕੇ ਕਈ ਥਾਵੀਂ ਵੱਡੇ ਵੱਡੇ ਛੇਕ ਪਏ ਹੋਏ ਪਰ ਫੇਰ ਵੀ ਪੁਸਤਕ ਪਾਠ ਕਰਨ ਜੋਗ ਤੇ ਅੱਛੀ ਹਾਲਤ ਵਿਚ ਹੈ।
ਸਮਾਂ : ਸੰਮਤ ਕਿਤੇ ਦਰਜ ਨਹੀਂ ਹੈ।
ਲਿਖਾਰੀ : ਨਾਮਾਲੂਮ।
ਆਰਂਭ : ੴ ਸਤਿਗੁਰ ਪ੍ਰਸਾਦਿ । ਅਬ ਪਤੀ ਚਲਿਤ੍ਰ ਲਿਖਯਤੇ।
ਇੰਦ੍ਰ ਪ੍ਰਸਤ ਕੇ ਮਾਹਿ ਪਾਂਡਵਾਂ ਜੱਗ ਰਚਾਯੋ। (ਪੱਤਰਾ 1)
ਅੰਤ : ਇਹ ਲੀਲਾ ਸ੍ਰੀ ਕ੍ਰਿਸਨ ਕੀ, ਜੋ ਗਾਵੇ ਕਰ ਪਿਆਰ।
ਰਾਮ ਦਾਸ ਭੋਜਲ ਕਠਿਨ ਪਰੈ ਪਲਕ ਮੈ ਪਾਰ॥88॥
ਇਤੀ ਸ੍ਰੀ ਦ੍ਰੋਪਤੀ ਚਲਿਤ੍ਰ ਸੰਪੂਰਨ ਸਮਾਪਤ। (ਪੱਤਰਾ 19)