ਹੱਥ ਲਿਖਤ ਨੰਬਰ 179 ਕਿੱਸਾ ਮਲਕ ਜ਼ਾਦਾ ਸ਼ਾਹਪੁਰੀ (ਫ਼ਾਰਸੀ ਅੱਖਰ)ਲੇਖਕ ਲੇਖਕ : ਅਗਿਆਤਇਮਾਮ ਬਖਸ਼ ।ਵੇਰਵਾ : ਸਫ਼ੇ ੯੭; ਪ੍ਰਤੀ ਸਫ਼ਾ ੧੨ ਸਤਰਾਂ: ਕਾਗ਼ਜ਼ ਘਟੀਆ ਦੇਸੀ, ਜੋ ਪੁਰਾਣਾ ਹੋਣ ਕਰਕੇ ਸਫ਼ੇ ਭੂਰੇ ਹੋਏ; ਸਿਆਹੀ ਕਾਲੀ ਪਰ ਮੱਧਮ, ਲਿਖਤ ਦੁਕਾਲਮੀ; ਖ਼ਤ ਨਸਤਾਲੀਕ; ਹਾਸ਼ੀਆ ਦੁਹਰਾ ਤੇ ਸਾਦਾ (ਲਕੀਰਾਂ ਵਾਲਾ) ।ਸਮਾਂ : ਸੰਨ 1738 ਬਿ.। ਲਿਖਾਰੀ-ਨੱਥੂ ਮੱਲ।ਆਰੰਭ : ਮੁਖਤਸਰ ਕਿੱਸਾ ਮਲਕਜ਼ਾਦਾ ਸ਼ਾਹ ਪਰੀ ਸੁਸੱਨਫਾ ਇਮਾਮ ਬਖ਼ਸ਼.. ਅੱਵਲ ਹਮਦ ਖ਼ੁਦਾਵੰਦ ਤਾਈ, ਕਹਿ ਤੂੰ ਦਿਲੋਂ ਬ-ਜਾਨੋਂ.ਅੰਤ: ਨਵਿਸਤਹ ਬਿਮਾਨਦ ਸਿਆਹ ਬਾਰ ਸਫ਼ੈਦ॥ ਨਵੀਸਿੰਦਹ ਰਾ ਨੇਸਤ ਫ਼ਰਦਾ ਉਮੈਦ ॥ਇਸ ਮਗਰੋਂ 97 ਸਫ਼ੇ ਤੇ ਇਕ ਹੋਰ ਉਰਦੂ ਮਸਨਵੀ ਹੈ ਜਿਸਦਾ ਇਸ ਕਿੱਸੇ ਨਾਲ ਕੋਈ ਸਬੰਧ ਨਹੀਂ ਹੈ।