ਹੱਥ ਲਿਖਤ ਨੰਬਰ 231 ਇਕਾਦਸੀ ਮਹਾਤਮਲੇਖਕ : ਕਰਤਾਨੰਦ।ਵੇਰਵਾ : ਪੱਤਰੇ ੧੧੪: ਪ੍ਰਤੀ ਸਫ਼ਾ ੮ ਸਤਰਾਂ: ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਸਾਦਾ ਲਕੀਰਾਂ ਵਾਲਾ ਸਿਰਲੇਖ ਤੇ ਵਿਸ੍ਰਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ।ਸਮਾਂ : ਸੰਮਤ ੧੯੦੫ ਬਿ.।ਲਿਖਾਰੀ : ਦਾਸ ਸਿੰਘ।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਸੁਕਦੇਵ ਜੀ ਸਹਾਇ। ਅਥ ਕਰਤਾ ਨੰਦ ਕ੍ਰਿਤਏਕਾਦਸੀ ਮਹਾਤਮ ਲਿਖਤੇ। ਅਗਨ ਨਦੀ ਮਾਨ ਬੋਧ ਯਾ ਬਚਨ ਤੇ। ਦੋਹਰਾ।ਸਤਿਗੁਰ ਕੇ ਬੇਦੋ ਚਰਨ, ਗੁਰ ਹੀ ਕੂੰ ਪ੍ਰਨਾਮ। ਗੁਰ ਕੇ ਸੀਸ ਨਿਵਾਇ ਕੈ, ਮਾਂਗੂ ਏਕ ਹਰਿ ਨਾਮ ॥੧॥ਅੰਤ : ਯਹਿ ਕਾਮਨਾ ਮਨ ਬਸੈ ਰਹੂੰ ਚਰਨ ਕੀ ਛਾਂਹ। ਕਲ ਜੁਗ ਘੋਹ ਅੰਧਾਰ ਮੈ, ਪਕਰ ਲਹਯੋ ਮੇਰੀ ਬਾਂਹ॥ ੩੮॥ਇਤ ਸ੍ਰੀ ਪਦਮ ਪੁਰਾਨ ਏਕਾਦਸੀ ਮਹਾਤਮ ਬੋਧਨੀ ਨਾਮ ਸੰਪੂਰਣ। ਪੋਥੀ ਸੈਮਾ(ਪ) ਤ ਹੋਤ ਹੈ. ਉਨੀ ਸੇ ਮਾਸ ਪੰਚ ਬਖਾਨ। ਪੋਥੀ ਲਿਖੀ ਦਾਸੂ ਸਿੰਹ, ਸਤਿਗੁਰਕ੍ਰਿਪਾ ਨਿਧਾਨ॥ ਸੰਕ੍ਰਿਤ ਹਾੜੋ ਦਿਨੇ ੨੧ ਵਾਰ ਸੋਮ ਲਿਖੀ। ਮਮ ਅਧਨੀ ਹੋ ਦਾਸ ਜੀ, ਸਤਿਗੁਰਕ੍ਰਿਪਾ ਦਿਆਲ। ਪੋਥੀ ਲਿਖੀ ਦਾਸੂ ਸਿੰਘ, ਸਤਿਗੁਰ ਕ੍ਰਿਪਾ ਨਿਹਾਲ॥ਸ੍ਰੀ ਉਨਮੋ ਭਗਵਤੇ ਵਾਸ ੮