ਹੱਥ ਲਿਖਤ ਨੰਬਰ 248 ਨਾਂ : ਪ੍ਰਾਣ ਸੰਗਲੀ (ਨਾਂ-ਮੁਕੰਮਲ)ਲੇਖਕ : ਸ੍ਰੀ ਗੁਰੂ ਨਾਨਕ ਦੇਵ ਜੀ।ਵੇਰਵਾ : ਪੱਤਰੇ ੩੮੯ ਤੋਂ ੪੪੫ ਤਕ (੫੭); ਪ੍ਰਤੀ ਸਫ਼ਾ ੧੯ ਸਤਰਾਂ: ਕਾਗ਼ਜ਼ ਦੇਸੀ: ਲਿਖਤ ਸਾਫ਼ ਅਤੇ ਬੁੱਧ; ਹਾਸ਼ੀਆ ਸਾਦਾ ਲਕੀਰਾਂ ਵਾਲਾ: ਸਿਆਹੀ ਫਿੱਕੀ ਕਾਲੀ।ਲਿਖਾਰੀ : ਨਾਮਾਲੂਮ।ਸਮਾਂ : ਨਿਸ਼ਚਿਤ ਨਹੀਂ।ਆਰੰਭ : ੴ ਸਤਿਗੁਰੂ ਪ੍ਰਸਾਦਿ॥ ਰਾਗੁ ਆਸਾ ਮਹਲਾ ੧॥ਪ੍ਰਾਨ ਸੰਗਲੀ ਸੁੰਨ ਮਹਲ ਕੀ ਕਥਾ ਨਿਰੰਕਾਰ ਕਾ ਧਿਆਨੁ॥ ਗੁਹਜੀ ਬਾਣੀ ਬਾਬੇ ਕਾ ਬੋਲਣਾ॥ ਪਿੰਡ ਪ੍ਰਾਣ ਕਾ ਮਥੰਤ॥ ਸਮੁੰਦ ਕੇ ਪਾਰਿ ਹੋਈ ਰਾਜੇ ਸਿਵ ਨਾਭਸਾਥਿ, ਤਦਹੁ ਬਾਬਾ ਪਾਉਣੁ ਅਹਾਰੀਥਾ। ਧਿਆਉ ਪਹਿਲਾ ॥..... (ਪੱਤਰਾ 389) ਅੰਤ : ਆਦਿ ਅੰਤਿ ਧੁਰਿ ਸਚੀ ਬਾਣੀ॥ ਸਚਹੁ ਉਪਜੀ ਸਚਿ ਸਮਾਣੀ॥ ਸਚੁ ਅਚਰਜ ਅਕਥੁ ਕਿਆ ਕਥੀਐ ਨਾਨਕ ਸਿਫਤੀ ਰਾਤਾ ਹੇ॥੮੨॥ (ਪੱਤਰਾ ੪੪੫) ਇਹ ਪੁਸਤਕ ਗੁਰਮੁਖੀ ਅਤੇ ਦੇਵਨਾਗਰੀ ਅੱਖਰਾ ਵਿਚ ਛਪ ਚੁੱਕੀ ਹੈ।