ਹੱਥ ਲਿਖਤ ਨੰਬਰ 131 ਪ੍ਰਿਆਉ ਦਸਮ ਗੁਰੂ ਗ੍ਰੰਥ ਸਾਹਿਬ ਜੀ ਕੇਲੇਖਕ : ਨਾਮਾਲੂਮ।ਵੇਰਵਾ : ਪੱਤਰੇ ੪੧ ੧੧੩ ੧੫੪: ਪ੍ਰਤੀ ਸਫ਼ਾ ਸਤਰਾਂ ਦੀ ਔਸਤ ੪੧: ਕਾਗਜ ਦੇਸੀ; ਲਿਖਤ ਬਹੁਤੀ ਪੁਰਾਣੀ ਨਹੀਂ, ਹਰੇਕ ਸਫ਼ੇ ਦੇ ਚੁਫੇਰੇ ਅੱਧ ਅੱਧ ਇੰਚ ਦਾ ਹਾਸੀਆ; ਬੋਲੀ ਪੁਰਾਣੀ ਪੰਜਾਬੀ।ਸਮਾਂ : ਪਤਾ ਨਹੀਂ ਲਗ ਸਕਿਆ।ਲਿਖਾਰੀ : ਨਾਮਾਲੂਮ।ਆਰੰਭ: ੴ ਸਤਿਗੁਰ ਪ੍ਰਸਾਦਿ। ਪ੍ਰਆਉ ਗੁਰੂ ਗ੍ਰੰਥ ਸਾਹਿਬ ਜੀ ਕੇ। ਚਕ੍ਰ ਚਿਹਨ ਖਟ ਚਕਾਂ ਤੇ ਆਦਿ ਚਿੰਨ ਕੋਈ ਨਹੀਂ, ਨਹਿਨ ਜਿਹ ਨਹੀਂ ਹੈ ਜਿਸ ਦਾ ਅਨਭਉ ਪ੍ਰਕਾਸ਼-ਭੈ ਤੇ ਰਹਿਤ ਜਿਸ ਦਾ ਪ੍ਰਕਾਸ਼ ਹੈ ਵਾ ਸੁਤੇ ਪ੍ਰਕਾਸ਼ ਹੈ, ਅਮਿਤੋਜ ਕਹਿਜੈ-ਅਮਿਤ ਹੀ ਜਿਸ ਦਾ ਬਲ ਕਹੀਦਾ ਹੈ। ਕੋਟ ਇੰਦ੍ਰ ਇੰਦ੍ਰਾਇਣ-ਕੋਟ ਇੰਦ੍ਰਾ ਦੇ ਜੋ ਇੰਦ੍ਰ ਹੈਂ । ਸਾਹ ਸਾਹਾਣ ਗਣਿਜੇ-ਸਾਹਾ ਦੇ ਜੋ ਸਾਹ ਗਿਣੀਦੇ ਹੈ। ਤ੍ਰਿਭਣ ਮਹੀਪ-ਤਿੰਨਾਂ ਲੋਕਾਂ ਦੇ ਰਾਜੇ ਜੋ ਹੈ। ਸੁਰ ਨਰ ਅਸੁਰ-ਦੇਵਤਾ ਤੇ ਮਨੁਖ ਤੇ ਰਾਖਸ ਬਨ ਤਿੰਨ-ਸੂਖਮ ਅਸਥੂਲ, ਨੇਤ ਨੇਤ ਕਹਤ ਬਿਅੰਤ ਬਿਅੰਤ ਕਹਿੰਦੇ ਹੈ ਜਿਸ ਕੋ...ਅੰਤ :ੴ ਸ੍ਵੈਯੇ ਪਾਤਸ਼ਾਹੀ ੧੦। ਗਯੋ ਤੇ ਭੂਲ-ਨਹ ਯਾਦ ਤੇ ਭੁਲ ਗਏ ਹੋ, ਨਾ ਕੋਪ ਚਿਤਾਰੋ ਵਾਭੁਲ ਨਹੀਂ ਗਏ ਹੋ, ਕ੍ਰੋਧ ਨਾ ਕਰੋ। ਬਾਗੋ-ਨਿਹਾਲੀ, ਪੁਸਾਕ-ਸਿਹਜਾ।ਛਤ੍ਰੀ ਸਭੈ ਕ੍ਰਿਤ ਬਿਪਨ ਕੇ-ਛਤ੍ਰੀ ਸਭ ਕੀਤੇ ਹੋਏ ਬ੍ਰਾਮ (ਣਾ) ਦੇ ਹੈ ਵਾ ਛਤ੍ਰੀ ਸਾਰੇ ਬ੍ਰਾਹਮਣਾਂ ਦੀ ਬਿਰਤ ਹੈਨ॥ ੧॥ ਅਘ ਅਉਘ-ਪਾਪਾ ਦੇ ਸਮੂਹ॥ ੨॥ ਸਿਰ ਲਉ-ਸਿਰ ਤੋੜੀ॥੩॥ ਚਟ ਪਟਾਇ-ਸਤਾਬੀ, ਤ੍ਰਿਣ ਜਿਉ-ਕਖ ਦਾ ਨਿਯਾਈ। ਖੋਜ ਰੋਜ ਤੇ ਹੇਤ-ਰੋਜ ਹੇਤ, ਲਗ ਵਾਸਤੇ, ਦਯੋ ਮਿਸ੍ਰ ਜੂ ਰੋਇ ਮਿਸ੍ ਨੇ ਰੋਇ ਦਿਤਾ।