ਹੱਥ ਲਿਖਤ ਨੰਬਰ-37 (ੳ) ਦਖਣੀ ਓਅੰਕਾਰ ਸਟੀਕ(ਅ) ਰਾਮਕਲੀ ਸ਼ਿਧ ਗੋਸਟ ਸਟੀਕ(ੲ) ਸੱਤੇ ਬਲਵੰਡ ਦੀ ਵਾਰ (ਸਟੀਕ)ਟੀਕਾਕਾਰ : ਨਾਮਾਲੂਮ।ਵੇਰਵਾ : ਪੱਤਰੇ ੩੬: ਪ੍ਰਤੀ ਸਫ਼ਾ ਔਸਤ ੨੩ ਸਤਰਾਂ: ਕਾਗ਼ਜ਼ ਦੇਸੀ; ਲਿਖਤ ਪੁਰਾਣੀ ਨਹੀਂ ਹੈ; ਅੱਧਾ ਅੱਧਾ ਇੰਚ, ਹਾਸ਼ੀਏ ਉਤੇ ਪੈਨਸਿਲ ਦੀਆਂ ਦੋਹੀਂ ਪਾਸੀ ਦੋ ਦੋ ਲਕੀਰਾਂ: ਸਿਆਹੀ ਅੱਧ ਕੱਚੀ ਲਿਖਤ ਸਾਦੀ: ਇਹ ਬਾਣੀ ਮਹਲੇ ੧ ਦੇ ਸਿਰਲੇਖ ਹੇਠ ਰਾਗ ਰਾਮਕਲੀ ਵਿਚ ਹੈ।ਸਮਾਂ : ਨਿਸ਼ਚਿਤ ਤਾਂ ਨਹੀਂ, ਪਰ ਅੰਦਾਜ਼ੇ ਨਾਲ ਇਹ ਲਿਖਤ ੬੦-੭੦ ਵਰ੍ਹੇ ਪੁਰਾਣੀ ਜਾਪਦੀ ਹੈ।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ।ਰਾਮਕਲੀ ਮਹਲਾ ੧ ਦੱਖਣੀ ਓਅੰਕਾਰ ਕਾਹੂੰ ਦਖਣੀ ਪੰਡਿਤ ਤੇ ਪਰਥਾਇ ਰਚੀ ਬਾਣੀ ਵਾ ਦਾਖਯਭਾਵ ਆਤਮ ਗਯਾਨ ਰੂਪੀ ਚਤੁਰਾਈ ਕੂਣੀ ਪ੍ਰਾਪਤ ਕਰਨੇ ਵਾਲੀ ਓਅੰਕਾਰੁ ਬਾਣੀ ਰਾਗਾਂ ਕਰ ਕੇ..ਅੰਤ : ਸਚੀ ਪਟੀ ਸਚੁ ਮਨਿ, ਪੜਿਐ, ਸਬਦੁ ਸੁ ਸਾਰੁ। ਨਾਨਕ ਸੋ ਪੜਿਆ ਸੋ ਪੰਡਤਿ ਬੀਨਾ, ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥ਟੀਕਾ : ਸਚੀ ਪਟੀ॥ ਹੈ ਉਸ ਪਾਧੇ ਕੀ ਜਿਸ ਪਟੀ ਉਪ ਲਿਖਿਆ ਹੈ ਕਿਉਂਕਿ ਸਚਾ ਮਨ ਹੈ ਉਸ ਪਾਧੇ ਕਾ ਜਿਸ ਕੇ ਪੜੀਤਾ ਹੈ ਉਤਮ ਉਪਦੇਸ ਲੜਕਿਆਂ ਕੇ ਪੜਵਨ ਵਾਸਤੇ ਹੋ ਭਾਈ ਗੁਪਾਲ! ਨਾਨਕ ਪਾਧੇ ਕਾ ਜਿਸ ਕੇ ਪੜੀਤਾ ਹੈ ਉਤਮ ਉਪਦੇਸ ਲੜਕਿਆ ਕੇ ਪੜ੍ਹਾਨ ਵਾਸਤੇ ਹੋ ਭਾਈ ਗੁਪਾਲ! ਨਾਨਕ ਗੁਰੂ ਜੀ ਕਰੇਂ ਹੈਂ ਸੋਈ ਪੰਡਿਤ ਬੁਧੀਵਾਨ ਹੈ ਪੜਿਆ ਹੋਇਆ। ਤਤਬੇਤਾ ਜੋ ਸਿਖ ਕੇ ਮਨ ਕੋ ਆਤਮ ਗਯਾਨ ਮੋ ਨਿਪੁਨ ਚਤ੍ਰ ਕਰੇ ਬਿਚਾਰ ਸੇ ਤੇ ਆਪਣੇ ਸਰੂਪ ਕੋ ਤ੍ਰੈਯ ਗੁਣਾਤੀਤ ਨਿਸਚੇ ਕਰ ਜਾਣੇ ਜਿਸ ਕੇ ਸਦੀਵ ਕਾਲ ਮੋ ਰਾਮ ਨਾਮ ਕਾ ਗਲੇ ਮੇ ਹਾਰ ਜਾਪ ਹੋਵੇ ਹੈ। ਐਸੇ ਗੁਣ ਕੇ ਗੁਪਾਲ ਨੇ ਨਮਸਕਾਰ ਕਰ ਕਹਾ ਜੀ ਮੁਝੇ ਨਾਮ ਉਪਦੇਸ਼ ਦੇਵੋ। ਗੁਰੂ ਜੀ ਤਿਸ ਕੋ ਨਾਮ ਉਪਦੇਸ ਦੇ ਕੇ ਸੁਮੇਰ ਕੋ ਗਏ॥੫੪॥